ਅੰਮ੍ਰਿਤਸਰ ਹਮਲੇ 'ਚ ਫੜ੍ਹੇ ਗਏ ਦੋਸ਼ੀ ਬਿਕਰਮਜੀਤ ਦੀ ਮਾਂ ਤੇ ਪਿੰਡ ਵਾਸੀਆਂ ਨੇ ਕੀਤੇ ਅਹਿਮ ਖੁਲਾਸੇ

By  Jashan A November 22nd 2018 07:38 PM -- Updated: November 22nd 2018 07:43 PM

ਅੰਮ੍ਰਿਤਸਰ ਹਮਲੇ 'ਚ ਫੜ੍ਹੇ ਗਏ ਦੋਸ਼ੀ ਬਿਕਰਮਜੀਤ ਦੀ ਮਾਂ ਤੇ ਪਿੰਡ ਵਾਸੀਆਂ ਨੇ ਕੀਤੇ ਅਹਿਮ ਖੁਲਾਸੇ,ਅੰਮ੍ਰਿਤਸਰ: ਅਜਨਾਲਾ ਹਮਲੇ 'ਚ ਫੜ੍ਹੇ ਗਏ ਦੋਸ਼ੀ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਪੱਤਰਕਾਰ ਉਸ ਦੇ ਪਿੰਡ ਪੁੱਜੇ ਤਾਂ ਉਹਨਾਂ ਨੇ ਉਸ ਦੀ ਮਾਂ ਨਾਲ ਗੱਲ ਕੀਤੀ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਦੀ ਮਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਕਦੇ ਵੀ ਅਜਿਹਾ ਨਹੀਂ ਕਰ ਸਕਦਾ। ਹੰਝੂਆਂ ’ਚ ਡੁੱਬੀ ਬਿਕਰਮ ਦੀ ਮਾਤਾ ਸੁਖਵਿੰਦਰ ਕੌਰ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸ ਦਾ ਪੁੱਤਰ ਖੁਦ ਨੂੰ ਕਿਸ ਦੁਨੀਆ 'ਚ ਲੈ ਗਿਆ ਹੈ।

motherਬਿਕਰਮ ਦੇ ਅੱਤਵਾਦੀ ਗਤੀਵਿਧੀ ਵਿਚ ਸ਼ਾਮਿਲ ਹੋਣ ਤੋਂ ਪਰਦਾ ਉਠ ਜਾਣ ਤੋਂ ਬਾਅਦ ਵੀ ਉਸ ਦੀ ਮਾਂ ਵਾਰ-ਵਾਰ ਕਹਿ ਰਹੀ ਸੀ ਕਿ ਸਾਡਾ ਪੁੱਤਰ ਕਿਸ ਦੇ ਬੁਰਾ ਨਹੀਂ ਕਰ ਸਕਦਾ। ਇਸ ਮੌਕੇ ਬਿਕਰਮ ਦੀ ਮਾਂ ਦਾ ਕਹਿਣਾ ਹੈ ਕਿ ਉਹ 5 ਸਾਲ ਦਾ ਸੀ ਜਦੋਂ ਉਸ ਦੇ ਪਿਤਾ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਆਪਣੇ ਦੋਵਾਂ ਬੇਟਿਆਂ ਨੂੰ ਪੜ੍ਹਾਇਆ-ਲਿਖਾਇਆ ਅਤੇ ਇਸ ਕਾਬਿਲ ਬਣਾਇਆ ਕਿ ਉਹ ਸਮਾਜ ਵਿਚ ਆਪਣਾ ਨਾਂ ਕਰ ਸਕਣ।

amritsarਸੁਖਵਿੰਦਰ ਕੌਰ ਦਾ ਛੋਟਾ ਪੁੱਤਰ ਗੁਰਸ਼ੇਰ ਸਿੰਘ ਕੈਨੇਡਾ ਵਿਚ ਰਹਿੰਦਾ ਹੈ, ਜਦੋਂ ਕਿ ਬਿਕਰਮ ਖੇਤੀਬਾੜੀ ਦਾ ਕੰਮ ਕਰਦਾ ਸੀ। ਮਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅੰਮ੍ਰਿਤਧਾਰੀ ਹੈ ਅਤੇ ਉਸ ਨਾਲ ਦਿਨ ’ਚ 2 ਵਾਰ ਪਾਠ ਕਰਦਾ ਸੀ। ਹੰਝੂਆਂ ਨਾਲ ਭਿੱਜੀ ਹੋਈ ਮਾਂ ਵਾਰ ਵਾਰ ਕਹਿ ਰਹੀ ਸੀ ਕਿ ਉਸ ਦਾ ਪੁੱਤ ਨਿਰਦੋਸ਼ ਹੈ ਉਹ ਅਜਿਹਾ ਨਹੀਂ ਕਰ ਕਰਦਾ। ਇਸ ਮੌਕੇ ਜਦੋ ਪੱਤਰਕਾਰਾਂ ਨੇ ਦੂਸਰੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਵੀ ਹੀ ਬਿਆਨ ਸੀ ਕਿ ਬਿਕਰਮ ਨਿਰਦੋਸ਼ ਹੈਅਤੇ ਜਿਸ ਦਿਨ ਇਹ ਘਟਨਾ ਵਾਪਰੀ ਉਹ ਪਿੰਡ 'ਚ ਮੌਜੂਦ ਸੀ ਤੇ ਆਪਣੀ ਖੇਤੀਬਾੜੀ ਦੇ ਕੰਮਾਂ 'ਚ ਰੁਝਿਆ ਹੋਇਆ ਸੀ।

—PTC News

Related Post