ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ,ਪਰਿਵਾਰ 'ਚ ਛਾਇਆ ਮਾਤਮ

By  Jashan A January 21st 2019 03:50 PM -- Updated: January 21st 2019 03:53 PM

ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ,ਪਰਿਵਾਰ 'ਚ ਛਾਇਆ ਮਾਤਮ,ਅੰਮ੍ਰਿਤਸਰ: ਬੀਤੇ ਦਿਨ ਅੰਮ੍ਰਿਤਸਰ ਦੇ ਪਿੰਡ ਮਲਕਪੁਰ ਤੋਂ ਇਕ ਨੌਜਵਾਨ ਵਲੋਂ ਟੀਕਾ ਲਗਾਉਣ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਐਸ ਪੀ ਜੰਡਿਆਲਾ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਜਿਸ ਦੀ ਉਮਰ ਕਰੀਬ 30 ਸਾਲ ਸਵੇਰੇ ਤੜਕਸਾਰ ਜੰਗਲ ਪਾਣੀ ਲਈ ਖੇਤਾਂ 'ਚ ਗਿਆ ਤਾਂ ਕੁਝ ਦੇਰ ਬਾਅਦ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਖੇਤਾਂ ਵਿੱਚ ਡਿੱਗਾ ਪਿਆ ਹੈ।

asr ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ,ਪਰਿਵਾਰ 'ਚ ਛਾਇਆ ਮਾਤਮ

ਮੌਕੇ ਤੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਉਸ ਦੀ ਬਾਂਹ ਵਿੱਚ ਟੀਕਾ ਲੱਗਾ ਹੋਇਆ ਸੀ। ਪੁਲਿਸ ਨੇ ਲਾਸ਼ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।

asr ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ,ਪਰਿਵਾਰ 'ਚ ਛਾਇਆ ਮਾਤਮ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੁਲਦੀਪ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਸੀ, ਉਹ ਆਪਣੇ ਪਿੱਛੇ ਰੋਂਦੀ ਕੁਰਲਾਉਂਦੀ ਮਾਂ ਤੋਂ ਇਲਾਵਾ ਪਤਨੀ, ਇੱਕ ਬੇਟੀ ਉਮਰ ਕਰੀਬ 8 ਸਾਲ ਅਤੇ ਇਕ ਬੇਟਾ ਕਰੀਬ 4 ਸਾਲ ਛੱਡ ਗਿਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post