ਅੰਮ੍ਰਿਤਸਰ: ਖੁਦ ਨੂੰ ਆਰਮੀ ਅਫ਼ਸਰ ਦੱਸਣ ਵਾਲਾ ਡਾਕਟਰ ਪੁਲਿਸ ਨੇ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ, ਜਾਣੋ ਕਿਉਂ

By  Jashan A February 17th 2019 03:33 PM

ਅੰਮ੍ਰਿਤਸਰ: ਖੁਦ ਨੂੰ ਆਰਮੀ ਅਫ਼ਸਰ ਦੱਸਣ ਵਾਲਾ ਡਾਕਟਰ ਪੁਲਿਸ ਨੇ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ, ਜਾਣੋ ਕਿਉਂ,ਅੰਮ੍ਰਿਤਸਰ: ਜਾਅਲੀ ਡਿਗਰੀ 'ਤੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਨਾਲ ਆਰਮੀ ਹਸਪਤਾਲਾਂ 'ਚ ਜਾ ਕੇ ਖੁਦ ਨੂੰ ਆਰਮੀ ਅਫਸਰ ਦੱਸਣ ਵਾਲਾ ਡਾਕਟਰ ਪੁਲਿਸ ਵੱਲੋਂ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਛੱਡ ਕੇ ਭੱਜਣ ਦੀ ਤਾਕ ਵਿਚ ਸੀ।

asr ਅੰਮ੍ਰਿਤਸਰ: ਖੁਦ ਨੂੰ ਆਰਮੀ ਅਫ਼ਸਰ ਦੱਸਣ ਵਾਲਾ ਡਾਕਟਰ ਪੁਲਿਸ ਨੇ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ, ਜਾਣੋ ਕਿਉਂ

ਕਿਹਾ ਜਾ ਰਿਹਾ ਹੈ ਕਿ ਇਹ ਡਾਕਟਰ Anesthesiologist ਤੌਰ 'ਤੇ ਹਸਪਤਾਲ 'ਚ ਕੰਮ ਕਰ ਰਿਹਾ ਸੀ

ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਹੈਦਰਾਬਾਦ ਦੇ ਤੇਲੰਗਾਨਾ ਦਾ ਰਹਿਣ ਵਾਲਾ ਸੀ ਤੇ ਇਸ ਨਾਮ ਅਨਵੇਸ਼ ਰਾਉ ਕਮਲ ਸ਼੍ਰੀਰਾਮ ਗਾਂਧੀ ਹੈ। ਪੁਲਸ ਨੂੰ ਅਨਵੇਸ਼ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ ਅਤੇ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਜਾਅਲੀ ਡਿਗਰੀ 'ਤੇ ਇੱਕ ਨਿੱਜੀ ਹਸਪਤਾਲ ਵਿਚ ਬਤੌਰ ਡਾਕਟਰ ਬਣ ਕੇ ਰਹਿ ਰਿਹਾ ਸੀ।

asr ਅੰਮ੍ਰਿਤਸਰ: ਖੁਦ ਨੂੰ ਆਰਮੀ ਅਫ਼ਸਰ ਦੱਸਣ ਵਾਲਾ ਡਾਕਟਰ ਪੁਲਿਸ ਨੇ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ, ਜਾਣੋ ਕਿਉਂ

ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਵਿਰੁੱਧ ਥਾਣਾ ਸੁਲਤਾਨਵਿੰਡ ਵਿਚ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅੱਜ ਇਸ ਵਿਅਕਤੀ ਨੂੰ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।

-PTC News

Related Post