ਜੇਲ੍ਹ 'ਚ ਬੈਠਾ ਵਿਅਕਤੀ ਕਰਦਾ ਸੀ ਇਹ ਗੈਰਕਾਨੂੰਨੀ ਕੰਮ, ਪੁਲਿਸ ਨੇ ਦਬੋਚਿਆ

By  Joshi October 30th 2018 01:44 PM

ਜੇਲ੍ਹ 'ਚ ਬੈਠਾ ਵਿਅਕਤੀ ਕਰਦਾ ਸੀ ਇਹ ਗੈਰਕਾਨੂੰਨੀ ਕੰਮ, ਪੁਲਿਸ ਨੇ ਦਬੋਚਿਆ,ਅੰਮ੍ਰਿਤਸਰ: ਪੰਜਾਬ ਅੰਦਰ ਵੱਧ ਰਹੀ ਨਸ਼ੇ ਦੀ ਆਮਦ ਨੂੰ ਰੋਕਣ ਲਈ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਕਰੜੇ ਹੱਥੀ ਲੈ ਰਹੀ ਹੈ, ਪੰਜਾਬ ਪੁਲਿਸ ਨੇ ਹੁਣ ਤੱਕ ਕਈ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕੀਤਾ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦਾ ਹੈ, ਜਿਥੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੀ ਪੁਲਸ ਨੇ ਜੇਲ ਵਿਚੋਂ ਚੱਲ ਰਹੇ ਹੈਰੋਇਨ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਇਕ ਤਸਕਰ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਸ਼ਾ ਤਸਕਰ ਦੀ ਪਹਿਚਾਣ ਜੁਗਰਾਜ ਵਜੋਂ ਹੋਈ ਹੈ, ਹੋਰ ਪੜ੍ਹੋ: ਇਸ ਵਿਦਿਆਰਥੀ ਵੱਲੋਂ ਬਣਾਇਆ ਡ੍ਰੋਨ ਮਾਡਲ ਕਰੇਗਾ ਦੁਸ਼ਮਣਾਂ ਤੇ ਹਮਲਾ ਜੋ ਜੇਲ੍ਹ ਵਿੱਚ ਬੈਠੇ ਹੀ ਹੈਰੋਇਨ ਦੀ ਤਸਕਰੀ ਕਰਦਾ ਸੀ, ਦੱਸਿਆ ਜਾ ਰਿਹਾ ਹੈ ਕਿ ਉਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਉਂਦਾ ਸੀ।ਪੁਲਿਸ ਨੇ ਇਸ ਆਰੋਪੀ ਨੂੰ ਗ੍ਰਿਫ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। —PTC News

Related Post