ਜੈੱਟ ਏਅਰਵੇਜ਼ ਅੱਜ ਅੰਮ੍ਰਿਤਸਰ ਤੋਂ ਭਰੇਗਾ ਆਪਣੀ ਆਖਰੀ ਉਡਾਨ, 20 ਹਜ਼ਾਰ ਕਰਮਚਾਰੀਆਂ ਦੀ ਨੌਕਰੀ 'ਤੇ ਲਟਕੀ ਤਲਵਾਰ

By  Jashan A April 17th 2019 10:18 PM

ਜੈੱਟ ਏਅਰਵੇਜ਼ ਅੱਜ ਅੰਮ੍ਰਿਤਸਰ ਤੋਂ ਭਰੇਗਾ ਆਪਣੀ ਆਖਰੀ ਉਡਾਨ, 20 ਹਜ਼ਾਰ ਕਰਮਚਾਰੀਆਂ ਦੀ ਨੌਕਰੀ 'ਤੇ ਲਟਕੀ ਤਲਵਾਰ,ਅੰਮ੍ਰਿਤਸਰ: ਵਿੱਤੀ ਸੰਕਟ ਨਾਲ ਘਿਰ ਰਹੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਦੀ ਆਖਰੀ ਉਡਾਨ ਅੱਜ ਅੰਮ੍ਰਿਤਸਰ ਤੋਂ ਮੁੰਬਈ ਲਈ ਰਵਾਨਾ ਹੋਵੇਗੀ।ਰਿਪੋਰਟ ਦੇ ਮੁਤਾਬਕ ਜੈੱਟ ਦੀ ਆਖਰੀ ਫਲਾਈਟ ਅੱਜ ਰਾਤ 10.30 ਵਜੇ ਉੱਡੇਗੀ।

jet ਜੈੱਟ ਏਅਰਵੇਜ਼ ਅੱਜ ਅੰਮ੍ਰਿਤਸਰ ਤੋਂ ਭਰੇਗਾ ਆਪਣੀ ਆਖਰੀ ਉਡਾਨ, 20 ਹਜ਼ਾਰ ਕਰਮਚਾਰੀਆਂ ਦੀ ਨੌਕਰੀ 'ਤੇ ਲਟਕੀ ਤਲਵਾਰ

ਜਿਸ ਤੋਂ ਬਾਅਦ ਜੈੱਟ ਏਅਰਵੇਜ਼ ਆਪਣੀਆਂ ਸਾਰੀਆਂ ਸੇਵਾਵਾਂ ਬੰਦ ਕਰ ਸਕਦੀ ਹੈ।

ਹੋਰ ਪੜ੍ਹੋ:ਸੰਗਰੂਰ ਦੀ ਮੁਟਿਆਰ ਨੇ ਅਮਰੀਕਾ ‘ਚ ਰਚਿਆ ਇਤਿਹਾਸ, ਨੈੱਟਐਪ ਸੋਲਿਡਫਾਇਰ ਕੰਪਨੀ ‘ਚ ਬਣੀ ਪਹਿਲੀ ਮਹਿਲਾ ਡਾਇਰੈਕਟਰ

ਜ਼ਿਕਰ ਏ ਖਾਸ ਹੈ ਕਿ 25 ਸਾਲ ਪੁਰਾਣੀ ਏਅਰਲਾਈਨ ਕੰਪਨੀ 'ਤੇ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਹੈ ਅਤੇ ਬੈਂਕਾਂ ਨੇ ਜਹਾਜ਼ ਕੰਪਨੀ ਨੂੰ 400 ਕਰੋੜ ਰੁਪਏ ਦਾ ਐਮਰਜੇਂਸੀ ਫੰਡ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।ਜਿਸ ਕਾਰਨ ਕੰਪਨੀ ਆਪਣੀਆਂ ਸਾਰੀਆਂ ਸੇਵਾਵਾਂ ਨੂੰ ਬੰਦ ਕਰ ਸਕਦੀ ਹੈ।

jet ਜੈੱਟ ਏਅਰਵੇਜ਼ ਅੱਜ ਅੰਮ੍ਰਿਤਸਰ ਤੋਂ ਭਰੇਗਾ ਆਪਣੀ ਆਖਰੀ ਉਡਾਨ, 20 ਹਜ਼ਾਰ ਕਰਮਚਾਰੀਆਂ ਦੀ ਨੌਕਰੀ 'ਤੇ ਲਟਕੀ ਤਲਵਾਰ

ਭਾਰੀ ਕਰਜ਼ 'ਚ ਫਸ ਚੁੱਕੀ ਕੰਪਨੀ ਦੇ 5 ਹੀ ਜਹਾਜ਼ ਇਸ ਸਮੇਂ ਚੱਲਣ 'ਚ ਹਨ।ਪਾਇਲਟਾਂ ਦੇ ਸੰਗਠਨ ਨੈਸ਼ਨਲ ਐਵੀਏਟਰਸ ਗਿਲਡ (ਐੱਨ.ਏ.ਜੀ) ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਦਾ ਸੰਚਾਲਣ ਬੰਦ ਹੁੰਦਾ ਹੈ ਤਾਂ 20 ਹਜ਼ਾਰ ਨੌਕਰੀਆਂ ਖਤਰੇ 'ਚ ਪੈ ਜਾਣਗੀਆਂ।

-PTC News

Related Post