ਪੰਜਾਬੀ ਗਾਇਕ ਕੰਠ ਕਲੇਰ, ਮਿਸ ਪੂਜਾ, ਤੇ ਸਚਿਨ ਅਹੂਜਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

By  Jashan A November 18th 2019 09:23 PM

ਪੰਜਾਬੀ ਗਾਇਕ ਕੰਠ ਕਲੇਰ, ਮਿਸ ਪੂਜਾ, ਤੇ ਸਚਿਨ ਅਹੂਜਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ,ਸ੍ਰੀ ਅੰਮ੍ਰਿਤਸਰ ਸਾਹਿਬ: ਪੀਟੀਸੀ ਪੰਜਾਬੀ ਦੇ ਟੇਲੈਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ’ ਸੀਜ਼ਨ-10 ਦੇ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ। ਪੀਟੀਸੀ ਨੈੱਟਵਰਕ ਵੱਲੋਂ ਪਹਿਲਾ ਆਡੀਸ਼ਨ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੇ ਗਏ ਹਨ।

ਇਸ ਸ਼ੋਅ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਾਰ ਸੰਗੀਤਕਾਰ ਸਚਿਨ ਅਹੂਜਾ, ਗਾਇਕ ਕੰਠ ਕਲੇਰ ਅਤੇ ਮਿਸ ਪੂਜਾ ਜੱਜ ਕਰ ਰਹੇ ਹਨ।

ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦੀ ਪੰਕਤੀ ਲਿਖਿਆ ਬੋਰਡ ਸਜਾਇਆ

ਵਾਇਸ ਆਫ਼ ਪੰਜਾਬ’ ਸੀਜ਼ਨ-10 ਦੇ ਆਡੀਸ਼ਨ ਤੋਂ ਬਾਅਦ ਸਚਿਨ ਅਹੂਜਾ, ਗਾਇਕ ਕੰਠ ਕਲੇਰ ਅਤੇ ਮਿਸ ਪੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ,ਜਿਥੇ ਉਹਨਾਂ ਨੇ ਗੁਰੂ ਚਰਨਾਂ 'ਚ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਨਾਲ ਟੀਮ ਦੇ ਕਈ ਹੋਰ ਮੈਂਬਰ ਵੀ ਮੌਜੂਦ ਸਨ।

-PTC News

Related Post