ਅੰਮ੍ਰਿਤਸਰ: 532 ਕਿੱਲੋ ਹੈਰੋਇਨ ਦੇ ਮਾਮਲੇ 'ਚ ਫੜ੍ਹੇ ਗਏ ਮੁਲਜ਼ਮ ਗੁਰਪਿੰਦਰ ਦੀ ਪੁਲਿਸ ਹਿਰਾਸਤ 'ਚ ਮੌਤ

By  Jashan A July 21st 2019 02:42 PM

ਅੰਮ੍ਰਿਤਸਰ: 532 ਕਿੱਲੋ ਹੈਰੋਇਨ ਦੇ ਮਾਮਲੇ 'ਚ ਫੜ੍ਹੇ ਗਏ ਮੁਲਜ਼ਮ ਗੁਰਪਿੰਦਰ ਦੀ ਪੁਲਿਸ ਹਿਰਾਸਤ 'ਚ ਮੌਤ,ਅੰਮ੍ਰਿਤਸਰ: ਪਿਛਲੇ ਦਿਨੀਂ ਅਟਾਰੀ ਸਰਹੱਦ ਤੋਂ ਫੜ੍ਹੀ ਗਈ 532 ਕਿੱਲੋ ਹੈਰੋਇਨ ਦੇ ਮਾਮਲੇ 'ਚ ਫੜ੍ਹੇ ਗਏ ਦੋਸ਼ੀ ਗੁਰਪਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਗੁਰਪਿੰਦਰ ਸਿੰਘ ਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਹੈ।

ਗੁਰਪਿੰਦਰ ਬਿਮਾਰ ਸੀ ਤੇ ਅੱਜ ਅੰਮ੍ਰਿਤਸਰ ਜੇਲ੍ਹ ਵਿੱਚ ਉਸ ਦੀ ਸਿਹਤ ਖ਼ਰਾਬ ਹੋ ਗਈ। ਉਸ ਨੂੰ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹੋਰ ਪੜ੍ਹੋ: ਭਾਈ ਜਗਤਾਰ ਸਿੰਘ ਹਵਾਰਾ ਅਸਲਾ ਬਰਾਮਦਗੀ ਦੇ ਮਾਮਲੇ 'ਚ ਹੋਏ ਬਰੀ

ਤੁਹਾਨੂੰ ਦੱਸ ਦੇਈਏ ਕਿ ਬੀਤੀ 29 ਜੂਨ ਨੂੰ ਅਟਾਰੀ ਸਰਹੱਦ 'ਤੇ ਫੜੀ ਲੂਣ ਵਿੱਚ ਲੁਕਾ ਕੇ ਭਾਰਤ ਭੇਜੀ 532 ਕਿੱਲੋਗ੍ਰਾਮ ਹੈਰੋਇਨ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੌਮਾਂਤਰੀ ਬਾਜ਼ਾਰ ਵਿੱਚ ਨਸ਼ੇ ਦੀ ਇਸ ਵੱਡੀ ਖੇਪ ਦੀ ਕੀਮਤ 2700 ਕਰੋੜ ਤੋਂ ਵੀ ਵੱਧ ਦੱਸੀ ਗਈ ਸੀ। ਇਸ ਲੂਣ ਦਾ ਆਰਡਰ ਗੁਰਪਿੰਦਰ ਸਿੰਘ ਦੀ ਕੰਪਨੀ ਕਨਿਸ਼ਕ ਇੰਟਰਪ੍ਰਾਈਜ਼ਸ ਤੋਂ ਹੀ ਕੀਤਾ ਗਿਆ ਸੀ।

-PTC News

Related Post