ਅੰਮ੍ਰਿਤਸਰ ਰੇਲ ਹਾਦਸਾ: ਰੇਲ ਸੇਫਟੀ ਦੇ ਕਮਿਸ਼ਨਰ ਚੀਫ ਨੇ ਰੇਲਵੇ ਵਿਭਾਗ ਨੂੰ ਦਿੱਤੀ ਕਲੀਨ ਚਿੱਟ

By  Jashan A November 22nd 2018 07:52 PM -- Updated: November 22nd 2018 07:55 PM

ਅੰਮ੍ਰਿਤਸਰ ਰੇਲ ਹਾਦਸਾ: ਰੇਲ ਸੇਫਟੀ ਦੇ ਕਮਿਸ਼ਨਰ ਚੀਫ ਨੇ ਰੇਲਵੇ ਵਿਭਾਗ ਨੂੰ ਦਿੱਤੀ ਕਲੀਨ ਚਿੱਟ,ਅੰਮ੍ਰਿਤਸਰ: ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ 'ਚ ਹੋਏ ਰੇਲ ਹਾਦਸੇ ਦੀ ਜਾਂਚ ਰਿਪੋਰਟ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ ਪੁਰੂਸ਼ਾਰਥ ਵਲੋਂ ਕੱਲ ਗ੍ਰਹਿ ਮੰਤਰਾਲਾ ਨੂੰ ਸੌਂਪੀ ਗਈ ਸੀ। ਜਿਸ ਤੋਂ ਬਾਅਦ ਰੇਲ ਸੇਫਟੀ ਦੇ ਕਮਿਸ਼ਨਰ ਚੀਫ ਨੇ ਇਸ ਮਾਮਲੇ 'ਚ ਰੇਲਵੇ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

amritsarਉਨ੍ਹਾਂ ਨੇ ਇਸ ਹਾਦਸੇ ਦੇ ਲਈ ਰੇਲ ਲਾਈਨ 'ਤੇ ਖੜੇ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ। ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦਾ ਕਹਿਣਾ ਹੈ ਕਿ ਜੋ ਲੋਕ ਰੇਲ ਪਟੜੀ ਖੜੇ ਸਨ ਉਹ ਇਸ ਹਾਦਸੇ ਦੇ ਖੁਦ ਜਿੰਮੇਵਾਰ ਵਾਰ ਹਨ।

amritsar punjabਦੱਸਣਯੋਗ ਹੈ ਕਿ ਦੁਸਹਿਰਾ ਦੇਖਣ ਆਏ ਲੋਕ ਪਟੜੀ 'ਤੇ ਖੜੇ ਸਨ, ਉਨ੍ਹਾਂ ਨੂੰ ਪਟਾਕਿਆਂ ਦੀ ਆਵਾਜ਼ 'ਚ ਟਰੇਨ ਦੀ ਅਵਾਜ਼ ਸੁਣਾਈ ਨਹੀਂ ਦਿੱਤੀ, ਜਿਸ ਦੌਰਾਨ ਉਹ ਟਰੇਨ ਦੀ ਲਪੇਟ 'ਚ ਆ ਗਏ। ਜਿਸ ਦੌਰਾਨ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ।

—PTC News

Related Post