ਅੰਮ੍ਰਿਤਸਰ: ਰਾਮ ਤੀਰਥ ਰੋਡ 'ਤੇ ਪਲਟੀ ਬੱਸ, 4 ਗੰਭੀਰ ਜ਼ਖਮੀ

By  Jashan A December 25th 2018 12:04 PM -- Updated: December 25th 2018 07:02 PM

ਅੰਮ੍ਰਿਤਸਰ: ਰਾਮ ਤੀਰਥ ਰੋਡ 'ਤੇ ਪਲਟੀ ਬੱਸ, 4 ਗੰਭੀਰ ਜ਼ਖਮੀ,ਅੰਮ੍ਰਿਤਸਰ: ਸੂਬੇ ‘ਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਸੜਕੀ ਹਾਦਸਾ ‘ਚ ਕਾਫੀ ਵਾਧਾ ਹੋ ਰਿਹਾ ਹੈ। ਹਰ ਰੋਜ਼ ਸੜਕੀ ਹਾਦਸਿਆਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਇਹਨਾਂ ਹਾਦਸਿਆਂ ‘ਚ ਆਪਣੀਆਂ ਜਾਨਾ ਗਵਾ ਚੁੱਕੇ ਹਨ।

road accident ਅੰਮ੍ਰਿਤਸਰ: ਰਾਮ ਤੀਰਥ ਰੋਡ 'ਤੇ ਪਲਟੀ ਬੱਸ, 4 ਗੰਭੀਰ ਜ਼ਖਮੀ

ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਅੰਮ੍ਰਿਤਸਰ 'ਚ ਰਾਮ ਤੀਰਥ ਰੋਡ 'ਤੇ ਵਾਪਰਿਆ ਹੈ। ਇਸ ਹਾਦਸੇ 'ਚ ਚੋਗਾਵਾ ਵਲੋਂ ਆ ਰਹੀ ਬੱਸ ਪਲਟ ਗਈ, ਜਿਸ ਦੌਰਾਨ 4 ਲੋਕ ਗੰਭੀਰ ਜ਼ਖਮੀ ਹੋ ਗਏ।

ਹੋਰ ਪੜ੍ਹੋ:ਪਰਾਲੀ ਦੇ ਧੂੰਏ ਕਾਰਨ ਰਾਮਪੁਰਾ ‘ਚ ਦਰਜਨ ਦੇ ਕਰੀਬ ਵਾਹਨਾਂ ਦੀ ਹੋਈ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਮੁੱਖ ਕਾਰਨ ਲਗਾਤਾਰ ਸੰਘਣੀ ਧੁੰਦ ਹੈ।ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ।

road accident ਅੰਮ੍ਰਿਤਸਰ: ਰਾਮ ਤੀਰਥ ਰੋਡ 'ਤੇ ਪਲਟੀ ਬੱਸ, 4 ਗੰਭੀਰ ਜ਼ਖਮੀ

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ, ਪੁਲਿਸ ਨੇ ਘਟਨਾ ਸਥਾਨ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post