ਵਿਸਾਖੀ ਮੌਕੇ ਪਾਕਿਸਤਾਨ ਗਏ ਇੱਕ ਸ਼ਰਧਾਲੂ ਦੀ ਹੋਈ ਮੌਤ, ਮ੍ਰਿਤਕ ਦੇਹ ਪਰਤੀ ਵਤਨ, ਦੇਖੋ ਤਸਵੀਰਾਂ

By  Jashan A April 15th 2019 06:45 PM

ਵਿਸਾਖੀ ਮੌਕੇ ਪਾਕਿਸਤਾਨ ਗਏ ਇੱਕ ਸ਼ਰਧਾਲੂ ਦੀ ਹੋਈ ਮੌਤ, ਮ੍ਰਿਤਕ ਦੇਹ ਪਰਤੀ ਵਤਨ, ਦੇਖੋ ਤਸਵੀਰਾਂ,ਅਟਾਰੀ: ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਭਾਰਤ ਤੋਂ 12 ਅਪ੍ਰੈਲ ਨੂੰ ਰੇਲ ਗੱਡੀ ਰਾਹੀਂ ਸਿੱਖ ਜਥੇ 'ਚ ਪਾਕਿਸਤਾਨ ਗਏ ਇਕ ਸ਼ਰਧਾਲੂ ਦੀ ਮੌਤ ਹੋ ਜਾਣ ਬਾਅਦ ਮ੍ਰਿਤਕ ਦੀ ਦੇਹ ਅਟਾਰੀ ਸਰਹੱਦ ਰਸਤੇ ਵਤਨ ਭਾਰਤ ਆਉਣ 'ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਧੀਕ ਮੈਨੇਜ਼ਰ ਰਾਜਿੰਦਰ ਸਿੰਘ ਰੂਬੀ ਅਟਾਰੀ ਅਤੇ ਮ੍ਰਿਤਕ ਦੇ ਰਿਸ਼ਤੇਦਾਰਾ ਵਲੋਂ ਲਈ ਗਈ।

asr ਵਿਸਾਖੀ ਮੌਕੇ ਪਾਕਿਸਤਾਨ ਗਏ ਇੱਕ ਸ਼ਰਧਾਲੂ ਦੀ ਹੋਈ ਮੌਤ, ਮ੍ਰਿਤਕ ਦੇਹ ਪਰਤੀ ਵਤਨ, ਦੇਖੋ ਤਸਵੀਰਾਂ

ਸਿੱਖ ਸ਼ਰਧਾਲੂ ਦੀ ਮ੍ਰਿਤਕ ਦੀ ਦੇਹ ਨੂੰ ਅਟਾਰੀ ਸਰਹੱਦ ਤੋਂ ਉਸ ਦੇ ਪਿੰਡ ਨਜ਼ਦੀਕ ਮਲੇਰਕੋਟਲਾ ਵਿਖੇ ਭੇਜਣ ਲਈ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਗੱਡੀ ਦਾ ਪ੍ਰਬੰਧ ਕਰਕੇ ਭੇਜੀ ਗਈ ਹੈ।

asr ਵਿਸਾਖੀ ਮੌਕੇ ਪਾਕਿਸਤਾਨ ਗਏ ਇੱਕ ਸ਼ਰਧਾਲੂ ਦੀ ਹੋਈ ਮੌਤ, ਮ੍ਰਿਤਕ ਦੇਹ ਪਰਤੀ ਵਤਨ, ਦੇਖੋ ਤਸਵੀਰਾਂ

ਮ੍ਰਿਤਕ ਹੁਸ਼ਿਆਰ ਸਿੰਘ ਉਮਰ 71 ਸਾਲ ਵਾਸੀ ਪਿੰਡ ਹਥਣ ਤਹਿਸੀਲ ਮਲੇਰਕੋਟਲਾ ਜਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ। ਉਸ ਨੂੰ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ 13 ਅਪ੍ਰੈਲ ਨੂੰ ਹਾਰਟ ਅਟੈਕ ਆਇਆ ਤੇ ਆਰ ਆਈ ਸੀ ਹਸਪਤਾਲ ਰਾਵਲਪਿੰਡੀ ਵਿਖੇ ਦਾਖਲ ਕਰਵਾਇਆ ਗਿਆ,ਜਿੱਥੇ 14 ਅਪ੍ਰੈਲ ਦੁਪਿਹਰ 3 ਵਜ਼ੇ ਹੁਸ਼ਿਆਰ ਸਿੰਘ ਦੀ ਮੌਤ ਹੋ ਗਈ ਹੈ।

ਹੋਰ ਪੜ੍ਹੋ:ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਕੀਤਾ ਰਵਾਨਾ

asr ਵਿਸਾਖੀ ਮੌਕੇ ਪਾਕਿਸਤਾਨ ਗਏ ਇੱਕ ਸ਼ਰਧਾਲੂ ਦੀ ਹੋਈ ਮੌਤ, ਮ੍ਰਿਤਕ ਦੇਹ ਪਰਤੀ ਵਤਨ, ਦੇਖੋ ਤਸਵੀਰਾਂ

ਅੱਜ ਪਾਕਿਸਤਾਨ ਤੋਂ ਸਿੱਖ ਸ਼ਰਧਾਲੂ ਦੀ ਮ੍ਰਿਤਕ ਦੇਹ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਦੇ ਕੇਅਰ ਟੇਕਰ ਅਜ਼ਹਰ ਅਬਾਸ ਵਲੋਂ ਗੁਰਦੁਆਰਾ ਸਾਹਿਬ ਵਿਖੇ ਇਸ਼ਨਾਨ ਕਰਵਾਉਣ ਉਪਰੰਤ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਤੋਂ ਭਾਰਤ ਸੌਂਪੀ ਗਈ ,ਪਾਕਿਸਤਾਨ ਉਕਾਫ਼ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮ੍ਰਿਤਕ ਹੁਸ਼ਿਆਰ ਸਿੰਘ ਦੀ ਦੇਹ ਨੂੰ ਤਬੂਤ ਵਿਚ ਬੰਦ ਕਰਕੇ ਗੁਲਾਬ ਦੇ ਫੁੱਲਾਂ ਵਿਚ ਲਪੇਟ ਕੇ ਭਾਰਤ ਵਤਨ ਭੇਜੀ ਗਈ ਹੈ।

asr ਵਿਸਾਖੀ ਮੌਕੇ ਪਾਕਿਸਤਾਨ ਗਏ ਇੱਕ ਸ਼ਰਧਾਲੂ ਦੀ ਹੋਈ ਮੌਤ, ਮ੍ਰਿਤਕ ਦੇਹ ਪਰਤੀ ਵਤਨ, ਦੇਖੋ ਤਸਵੀਰਾਂ

ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਕੇਅਰ ਟੇਕਰ ਅਜ਼ਹਰ ਅਬਾਸ ਨੇ ਦੱਸਿਆ ਕਿ 1999 ਦੀ ਵਿਸਾਖੀ ਤੋਂ ਲੈ ਕੇ 2019 ਦੀ ਵਿਸਾਖੀ ਤੱਕ ਹੁਣ ਤੱਕ 61 ਸਿੱਖ ਸ਼ਰਧਾਲੂ ਪਾਕਿਸਤਾਨ ਵਿਖੇ ਸਿੱਖ ਜਥਿਆਂ 'ਚ ਆਉਣ 'ਤੇ ਅਕਾਲ ਚਲਾਣਾ ਕਰ ਗਏ ਹਨ ਤੇ ਉਨ੍ਹਾਂ ਵਲੋਂ ਹੀ ਮਿਰਤਕ 61 ਸਿੱਖ ਸ਼ਰਧਾਲੂਆਂ ਨੂੰ ਆਪਣੇ ਹੱਥੀਂ ਇਸ਼ਨਾਨ ਕਰਵਾਉਣ ਦੀ ਸੇਵਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਕ ਮੁਸਲਮਾਨ ਸੇਵਾਦਾਰ ਨੂੰ ਬਖਸ਼ਿਸ ਹੈ। ਅਜ਼ਹਰ ਅਬਾਸ ਨੇ ਦੱਸਿਆ ਕਿ ਅੱਜ ਵੀ ਮ੍ਰਿਤਕ ਨੂੰ ਇਸ਼ਨਾਨ ਆਪਣੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਵਿਖੇ ਕਰਵਾਕੇ ਸੇਵਾ ਕੀਤੀ ਹੈ।

-PTC News

Related Post