ਆਖਿਰ ਕਿਉਂ ਕੀਤੀ ਗਈ ਇਸ ਲੜਕੀ ਨਾਲ ਕੁੱਟ-ਮਾਰ, ਜਾਣੋ ਮਾਮਲਾ

By  Jashan A November 16th 2018 07:13 PM

ਆਖਿਰ ਕਿਉਂ ਕੀਤੀ ਗਈ ਇਸ ਲੜਕੀ ਨਾਲ ਕੁੱਟ-ਮਾਰ, ਜਾਣੋ ਮਾਮਲਾ ,ਅੰਮ੍ਰਿਤਸਰ: ਆਏ ਦਿਨ ਹੀ ਨਸ਼ਾ ਸਮੱਗਲਰਾਂ ਖਿਲਾਫ ਆਵਾਜ਼ ਚੁੱਕੇ ਜਾਣ 'ਤੇ ਸਮਾਜ ਵਿਰੋਧੀ ਤੱਤਾਂ ਵੱਲੋਂ ਡਰਾਇਆ ਧਮਕਾਇਆ ਜਾਂਦਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਗਲੀ 'ਚ ਨਸ਼ਾ ਵੇਚਣ ਵਾਲਿਆਂ ਖਿਲਾਫ ਇੱਕ ਸਮਾਜ ਸੇਵਿਕਾ ਨੇ ਆਵਾਜ਼ ਚੁੱਕੀ ਤਾਂ ਉਸ ਦਾ ਨਸ਼ਾ ਤਸਕਰਾਂ ਨੇ ਕੁੱਟ ਕੁੱਟ ਬੁਰਾ ਹਾਲ ਕਰ ਦਿੱਤਾ।

ਮੀਡੀਆ ਰਿਪੋਰਟਾਂ ਮੁਤਾਬਿਕ ਨਸ਼ਾ ਤਸਕਰਾਂ ਨੇ ਸਮਾਜ ਸੇਵਿਕਾ ਨੀਤੂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਨੀਤੂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਇਹਨਾਂ ਹੀ ਨਹੀਂ ਨਸ਼ਾ ਸੱਮਗਲਰਾਂ ਵੱਲੋਂ ਨੀਤੂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਨੀਤੂ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਪੁਲਿਸ 'ਤੇ ਨਸ਼ਾ ਤਸਕਰਾਂ ਦਾ ਸਾਥ ਦੇਣ ਦੇ ਗੰਭੀਰ ਦੋਸ਼ ਲਾਏ ਹਨ।

ਹੋਰ ਪੜ੍ਹੋ: ਨਿਊਜ਼ੀਲੈਂਡ: ਵਿਦੇਸ਼ੀ ਪਤਨੀ ਨੇ ਪੰਜਾਬੀ ਨੌਜਵਾਨ ਨੂੰ ਪਹਿਲਾਂ ਮਾਰੇ ਚਾਕੂ, ਫਿਰ ਕੀਤਾ ਅਜਿਹਾ ਕੰਮ!!

ਉਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਨਸ਼ੇ ਦੇ ਚੱਲ ਰਹੇ ਇਸ ਕਾਲੇ ਕਾਰੋਬਾਰ ਬਾਰੇ ਪੂਰੀ ਜਾਣਕਾਰੀ ਹੈ ਪਰ ਪੁਲਿਸ ਵੱਲੋਂ ਹੁਣ ਤੱਕ ਬਹੁਤ ਢਿੱਲ ਵਰਤੀ ਗਈ ਹੈ। ਇੱਕ ਸਮਾਜ ਸੇਵਿਕਾ 'ਤੇ ਹੋਏ ਇਸ ਹਮਲੇ ਨੇ ਸ਼ਹਿਰ 'ਚ ਧੜੱਲੇ ਨਾਲ ਚੱਲ ਰਹੇ ਕਾਲੇ ਕਾਰੋਬਾਰ ਦਾ ਪਰਦਾ ਫਾਸ਼ ਕੀਤਾ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ ਕੀਤੇ ਹਨ। ਉੱਥੇ ਹੀ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਦੇ ਦਾਅਵੇ ਵੀ ਤਾਰ ਤਾਰ ਹੁੰਦੇ ਨਜ਼ਰ ਆਏ ਹਨ।

—PTC News

Related Post