ਅੰਮ੍ਰਿਤਸਰ: ਲੰਗਰ ਸ੍ਰੀ ਰਾਮਦਾਸ ਜੀ ਵਿਖੇ ਪਿੰਡ ਭੂਸੇ ਦੀਆਂ ਸੰਗਤਾਂ ਨੇ ਭੇਟ ਕੀਤੀਆਂ ਰਸਦਾਂ

By  Jashan A October 2nd 2019 06:43 PM

ਅੰਮ੍ਰਿਤਸਰ: ਲੰਗਰ ਸ੍ਰੀ ਰਾਮਦਾਸ ਜੀ ਵਿਖੇ ਪਿੰਡ ਭੂਸੇ ਦੀਆਂ ਸੰਗਤਾਂ ਨੇ ਭੇਟ ਕੀਤੀਆਂ ਰਸਦਾਂ,ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅਟਾਰੀ ਸਰਹੱਦ ਨੇੜਲੇ ਪਿੰਡ ਭੂਸੇ ਦੀਆਂ ਸੰਗਤਾਂ ਨੇ ਰਸਦਾਂ ਭੇਟ ਕੀਤੀਆਂ। ਹਰ ਸਾਲ ਦੀ ਤਰ੍ਹਾਂ ਬਾਬਾ ਹਰਭਜਨ ਸਿੰਘ ਭੂਸੇ ਸੇਵਾਦਾਰ ਗੁਰਦੁਆਰਾ ਸਹੀਦ ਬਾਬਾ ਅਮਰ ਸਿੰਘ, ਸ਼ਹੀਦ ਬਾਬਾ ਬਘੇਲ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਕੀਤੀ ਗਈ।

ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਨੇ ਸੰਗਤਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਇਸ ਮਹਾਨ ਲੰਗਰ ਦੀ ਵੱਡੀ ਇਤਿਹਾਸਕ ਮਹੱਤਤਾ ਹੈ ਅਤੇ ਇਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੁੰਦੀਆਂ ਹਨ।

ਇਸ ਮੌਕੇ ਰਸਦ ਸੇਵਾ ਲੈ ਕੇ ਪੁੱਜੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ, ਮੈਨੇਜਰ ਮਨਜਿੰਦਰ ਸਿੰਘ ਮੰਡ ਅਤੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਾਸਟਰ ਬਲਦੇਵ ਸਿੰਘ ਅਤੇ ਹੋਰ ਮੌਜੂਦ ਸਨ।

-PTC News

Related Post