ਲੋਹੜੀ ਦੀਆਂ ਖੁਸ਼ੀਆਂ ਬਦਲੀਆਂ ਗ਼ਮ 'ਚ, ਝਗੜੇ ਦੌਰਾਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ

By  Jashan A January 14th 2019 06:19 PM

ਲੋਹੜੀ ਦੀਆਂ ਖੁਸ਼ੀਆਂ ਬਦਲੀਆਂ ਗ਼ਮ 'ਚ, ਝਗੜੇ ਦੌਰਾਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ,ਅੰਮ੍ਰਿਤਸਰ: ਸੁਲਤਾਨਵਿੰਡ ਰੋਡ 'ਤੇ ਸਥਿਤ ਤੇਜ਼ ਨਗਰ 'ਚ ਲੋਹੜੀ ਦੇ ਦਿਨ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਮੌਕੇ ਗਮ 'ਚ ਬਦਲ ਗਈਆਂ। ਜਦੋਂ ਉਹਨਾਂ ਨੂੰ ਪੁੱਤ ਦੇ ਕਤਲ ਹੋ ਜਾਣ ਦੀ ਖ਼ਬਰ ਮਿਲੀ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦਾ ਨਾਮ ਕੰਵਲਜੀਤ ਸਿੰਘ ਹੈ। ਕੰਵਲਜੀਤ ਦਾ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੇ ਦੀ ਵਿਆਹ ਦੀ ਪਹਿਲੀ ਲੋਹੜੀ ਹੋਣ ਕਰਕੇ ਕੰਵਲਜੀਤ ਦੇ ਘਰ ਲੋਹੜੀ ਦਾ ਪ੍ਰੋਗਰਾਮ ਸੀ।

amritsar ਲੋਹੜੀ ਦੀਆਂ ਖੁਸ਼ੀਆਂ ਬਦਲੀਆਂ ਗ਼ਮ 'ਚ, ਝਗੜੇ ਦੌਰਾਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਕੰਵਲਜੀਤ ਆਪਣੇ ਦੋਸਤ ਨਾਲ ਲੋਹੜੀ ਦਾ ਸਮਾਨ ਲੈਣ ਲਈ ਬਜ਼ਾਰ ਗਿਆ ਸੀ ਤਾਂ ਰਸਤੇ 'ਚ ਕੁਝ ਵਿਅਕਤੀ ਸੜਕ ਤੇ ਖੜੇ ਸਨ। ਕੰਵਲਜੀਤ ਨੇ ਸੜਕ 'ਤੇ ਖੜੇ ਵਿਅਕਤੀਆਂ ਨੂੰ ਰਸਤਾ ਦੇਣ ਲਈ ਕਿਹਾ ਪਰ ਉਹਨਾਂ ਵਿਅਕਤੀਆਂ ਨੇ ਰਸਤਾ ਦੇਣ ਦੀ ਬਜਾਏ ਉਹਨਾਂ ਨੇ ਕੰਵਲਜੀਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਕੰਵਲਜੀਤ ਨੂੰ ਚਾਕੂ ਤੇ ਇੱਟਾਂ ਮਾਰ-ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

amritsar ਲੋਹੜੀ ਦੀਆਂ ਖੁਸ਼ੀਆਂ ਬਦਲੀਆਂ ਗ਼ਮ 'ਚ, ਝਗੜੇ ਦੌਰਾਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਜਦ ਤੱਕ ਪੁਲਿਸ ਮੌਕੇ 'ਤੇ ਪਹੁੰਚੀ ਤਾ ਆਰੋਪੀ ਫਰਾਰ ਹੋ ਗਏ ਸਨ। ਪੁਲਿਸ ਨੇ ਇਸ ਮਾਮਲੇ ਸਬੰਧੀ ਦੱਸਿਆ ਹੈ ਕਿ ਆਰੋਪੀਆਂ ਨੇ ਕੰਵਲਜੀਤ ਦਾ ਕਤਲ ਬਹੁਤ ਬੇਰਹਿਮੀ ਨਾਲ ਕੀਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ਼ ਕਰ ਲਿਆ ਹੈ ਤੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

-PTC News

Related Post