ਅੰਮ੍ਰਿਤਸਰ ਜੋੜਾ ਫਾਟਕ ਰੇਲ ਹਾਦਸੇ 'ਚ ਹੋਇਆ ਵੱਡਾ ਖੁਲਾਸਾ

By  Jashan A December 27th 2019 10:08 PM -- Updated: December 27th 2019 10:21 PM

ਅੰਮ੍ਰਿਤਸਰ ਜੋੜਾ ਫਾਟਕ ਰੇਲ ਹਾਦਸੇ 'ਚ ਹੋਇਆ ਵੱਡਾ ਖੁਲਾਸਾ,ਸ੍ਰੀ ਅੰਮ੍ਰਿਤਸਰ ਸਾਹਿਬ: ਅੰਮ੍ਰਿਤਸਰ 'ਚ 19 ਅਕਤੂਬਰ 2018 ਦੀ ਰਾਤ ਨੂੰ ਦੁਸਹਿਰਾ ਦੇਖ ਰਹੇ 58 ਲੋਕ ਜੋੜਾ ਫਾਟਕ 'ਤੇ ਰੇਲ ਹਾਦਸੇ 'ਚ ਮਾਰੇ ਗਏ ਸਨ। ਇਸ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ।

ਜਲੰਧਰ ਡਵੀਜ਼ਨ ਦੇ ਮੈਜਿਸਟਰੇਟ ਬੀ ਪੁਰਸ਼ਾਰਥ ਦੀ ਰਿਪੋਰਟ ਨੇ ਇਸ ਹਾਦਸੇ 'ਚ ਲਾਪਰਵਾਹੀ ਲਈ ਸਮਾਗਮ ਪ੍ਰਬੰਧਕ ਮਿੱਠੂ ਮਦਾਨ, ਸਥਾਨਕ ਥਾਣੇ ਦੇ ਪੁਲਿਸ ਅਧਿਕਾਰੀਆਂ ਸਮੇਤ 23 ਜਣਿਆਂ ਨੂੰ ਜ਼ਿੰਮੇਵਾਰ ਦੱਸਿਆ ਹੈ।

ਹੋਰ ਪੜ੍ਹੋ:ਪੰਜਾਬ ਸਣੇ ਉੱਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਨਸ਼ਿਆਂ ਬਾਰੇ ਡਾਟਾ ਸਾਂਝਾ ਕਰਨ ਲਈ ਪੰਚਕੂਲਾ ਵਿਖੇ ਕੇਂਦਰੀ ਸਕੱਤਰੇਤ ਸਥਾਪਤ ਕਰਨ ਦਾ ਫੈਸਲਾ

ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖ ਜਾਂਚ ਅਧਿਕਾਰੀ ਸਰਬਜੀਤ ਸਿੰਘ ਵੇਰਕਾ ਨੇ ਰਿਪੋਰਟ ਤੋਂ ਪਰਦਾ ਹਟਾਉਂਦੇ ਹੋਏ ਦੋਸ਼ ਲਾਇਆ ਕਿ ਰਾਜਨੀਤਿਕ ਪ੍ਰਭਾਵ ਦੇ ਚਲਦੇ 58 ਲੋਕਾਂ ਨੂੰ ਇਨਸਾਫ ਤੋਂ ਦੂਰ ਰੱਖਿਆ ਜਾ ਰਿਹਾ ਸੀ।ਉਹਨਾਂ ਨੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਮਿਲ ਕੇ 23 ਲੋਕਾਂ ਖਿਲਾਫ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਦਿੱਤੀ ਹੈ। ਉਹਨਾਂ ਕਿਹਾ ਕਿ 15 ਦਿਨਾਂ 'ਚ ਨਾ ਮਿਲਿਆ ਇਨਸਾਫ ਤਾਂ ਹਾਈਕੋਰਟ ਦਾ ਰੁਖ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤੇ 'ਚ ਜਾਂਚ ਪੂਰੀ ਕਰਨ ਦੇ ਆਦੇਸ਼ ਦਿੱਤੇ ਸਨ। ਹਾਲਾਂਕਿ ਮੈਜਿਸਟਰੇਟ ਨੇ 19 ਨਵੰਬਰ ਨੂੰ ਮਾਮਲੇ ਦੀ ਜਾਂਚ ਪੂਰੀ ਕਰ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਸੀ। ਪਰ ਰਿਪੋਰਟ ਨੂੰ ਅੱਜ ਤਕ ਜਨਤਕ ਨਹੀਂ ਕੀਤਾ ਜਾ ਰਿਹਾ ਸੀ।

-PTC News

Related Post