ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਡਰਾਈਵਰ ਦਾ ਬਿਆਨ ਆਇਆ ਸਾਹਮਣੇ , ਇਸ ਕਾਰਨ ਵਾਪਰਿਆ ਹਾਦਸਾ

By  Shanker Badra October 20th 2018 08:25 PM -- Updated: October 20th 2018 08:26 PM

ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਡਰਾਈਵਰ ਦਾ ਬਿਆਨ ਆਇਆ ਸਾਹਮਣੇ , ਇਸ ਕਾਰਨ ਵਾਪਰਿਆ ਹਾਦਸਾ:ਅੰਮ੍ਰਿਤਸਰ 'ਚ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ 'ਤੇ ਦੁਸਹਿਰੇ ਮੌਕੇ ਵੱਡਾ ਰੇਲ ਹਾਦਸਾ ਹੋਣ ਕਾਰਨ ਲਗਭਗ 59 ਲੋਕਾਂ ਦੀ ਮੌਤ ਹੋ ਗਈ ਪਰ ਇਹ ਗਿਣਤੀ ਵੱਧਣ ਦਾ ਖ਼ਦਸ਼ਾ ਹੈ, ਕਿਉਂਕਿ ਇਸ ਹਾਦਸੇ 'ਚ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੋਏ ਹਨ।ਇਸ ਦੌਰਾਨ 100 ਦੇ ਕਰੀਬ ਲੋਕਾਂ ਦੇ ਜ਼ਖਮੀ ਹੋ ਗਏ ਹਨ,ਜੋ ਸਥਾਨਕ ਹਸਪਤਾਲਾਂ ਜ਼ੇਰੇ ਇਲਾਜ ਹਨ।ਇਸ ਮਾਮਲੇ 'ਤੇ ਰੇਲ ਦੇ ਡਰਾਈਵਰ ਦਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਮਾਗਮ ਵਾਲੀ ਥਾਂ 'ਤੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਸਨ , ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਰਾਵਣ ਸੜਨ ਕਾਰਨ ਓਥੇ ਕਾਫ਼ੀ ਧੂਆਂ ਸੀ ਅਤੇ ਘਟਨਾ ਵਾਲੀ ਥਾਂ 'ਤੇ ਰੌਸ਼ਨੀ ਉਪਲਬਧ ਵੀ ਨਹੀਂ ਸੀ, ਇਸ ਲਈ ਕੁੱਝ ਵੀ ਵਿਖਾਈ ਨਹੀਂ ਦਿੱਤਾ।ਇਸ ਸੰਬਧੀ ਰੇਲ ਅਧਿਕਾਰੀ ਦਾ ਕਹਿਣਾ ਹੈ ਕਿ ਉਥੇ ਕਾਫ਼ੀ ਧੂਆਂ ਸੀ ਜਿਸ ਕਰਕੇ ਡਰਾਈਵਰ ਕੁੱਝ ਵੀ ਵੇਖਣ ਵਿੱਚ ਅਸਮਰਥ ਸੀ।

ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਮਨੋਜ ਸਿਨਹਾ ਨੇ ਕਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਇਸ ਦੀ ਕੋਈ ਸੂਚਨਾ ਰੇਲ ਵਿਭਾਗ ਨੂੰ ਨਹੀਂ ਦਿੱਤੀ ਅਤੇ ਜੇ ਰੇਲਵੇ ਤੋਂ ਕੋਈ ਮਨਜ਼ੂਰੀ ਲਈ ਜਾਂਦੀ ਤਾਂ ਇਸ ਨਿਰਦੇਸ਼ ਦਿੱਤੇ ਜਾਂਦੇ ਤੇ ਇਹ ਹਾਦਸਾ ਨਾ ਵਾਪਰਦਾ।ਉਨ੍ਹਾਂ ਦੱਸਿਆ ਕਿ ਰੇਲ ਦੀ ਰਫ਼ਤਾਰ ਘਟਾਉਣਾ ਪਟੜੀ ਦੀ ਸਥਿਤੀ ਦੇ ਆਧਾਰ 'ਤੇ ਕੀਤਾ ਜਾਂਦਾ ਹੈ।

-PTCNews

Related Post