ਅੰਮ੍ਰਿਤਸਰ -ਤਰਨਤਾਰਨ ਰੋਡ 'ਤੇ ਸੰਘਣੀ ਧੁੰਦ ਕਾਰਨ ਗੱਡੀਆਂ 'ਚ ਗੱਡੀਆਂ ਵੱਜੀਆਂ ,ਕਈ ਜ਼ਖਮੀ

By  Shanker Badra December 10th 2019 03:44 PM

ਅੰਮ੍ਰਿਤਸਰ - ਤਰਨਤਾਰਨ ਰੋਡ 'ਤੇ ਸੰਘਣੀ ਧੁੰਦ ਕਾਰਨ ਗੱਡੀਆਂ 'ਚ ਗੱਡੀਆਂ ਵੱਜੀਆਂ ,ਕਈ ਜ਼ਖਮੀ:ਅੰਮ੍ਰਿਤਸਰ : ਤਰਨਤਾਰਨ ਰੋਡ 'ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਅੱਜ ਸੰਘਣੀ ਧੁੰਦ ਦੇ ਚੱਲਦਿਆਂ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਬੰਡਾਲਾ ਨੇੜੇ ਹਾਈਵੇਅ 'ਤੇ 5-6 ਗੱਡੀਆਂ ਆਪਸ 'ਚ ਟਕਰਾਅ ਗਈਆਂ ਹਨ। ਇਸ ਹਾਦਸੇ 'ਚ ਕੁਝ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

Amritsar-TarnTaran Highway Road Accident , Many injured ਅੰਮ੍ਰਿਤਸਰ - ਤਰਨਤਾਰਨ ਰੋਡ 'ਤੇ ਸੰਘਣੀ ਧੁੰਦ ਕਾਰਨ ਗੱਡੀਆਂ 'ਚ ਗੱਡੀਆਂ ਵੱਜੀਆਂ ,ਕਈ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਓਥੇ ਇੱਕ ਟਰੱਕ ਨੂੰ ਪਿੱਛਿਓਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਇਕ ਹੋਰ ਟਰੱਕ, ਇਕ ਮੈਟਾਡੋਰ ਤੇ ਇਕ ਕਾਰ ਉਨ੍ਹਾਂ ਨਾਲ ਜਾ ਟਕਰਾਈ।  ਇਸ ਹਾਦਸੇ 'ਚ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।

Amritsar-TarnTaran Highway Road Accident , Many injured ਅੰਮ੍ਰਿਤਸਰ - ਤਰਨਤਾਰਨ ਰੋਡ 'ਤੇ ਸੰਘਣੀ ਧੁੰਦ ਕਾਰਨ ਗੱਡੀਆਂ 'ਚ ਗੱਡੀਆਂ ਵੱਜੀਆਂ ,ਕਈ ਜ਼ਖਮੀ

ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕ੍ਰੇਨ ਦੀ ਮਦਦ ਨਾਲ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਹੈ। ਉੱਥੇ ਹੀ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

-PTCNews

Related Post