ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋ ਫ਼ਰਾਰ ਹੋਏ 2 ਭਰਾਵਾਂ ਦੀ ਭੈਣ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

By  Shanker Badra February 5th 2020 12:45 PM -- Updated: February 5th 2020 01:06 PM

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋ ਫ਼ਰਾਰ ਹੋਏ 2 ਭਰਾਵਾਂ ਦੀ ਭੈਣ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ:ਅੰਮ੍ਰਿਤਸਰ : ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋ ਬੀਤੇ ਦਿਨੀਂ ਤਿੰਨ ਕੈਦੀ ਕੰਧ ਤੋੜ ਕੇ ਫ਼ਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਨ੍ਹਾਂ 'ਚੋਂ ਦੋ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਗੁਰਪ੍ਰੀਤ ਤੇ ਜਰਨੈਲ ਚੋਰੀ ਦੇ ਕੇਸ 'ਚ ਬੰਦ ਸਨ ਅਤੇ ਵਿਸ਼ਾਲ 'ਤੇ ਬਲਾਤਕਾਰ ਦਾ ਮਾਮਲਾ ਦਰਜ ਹੈ।

Amritsar: Three prisoners escaped from the high-security Amritsar Central Jail by scaling the boundary walls ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋ ਫ਼ਰਾਰ ਹੋਏ 2 ਭਰਾਵਾਂ ਦੀ ਭੈਣ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਫ਼ਰਾਰ ਹੋਏ ਦੋ ਸਕੇ ਭਰਾ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਭੈਣ ਪਰਮਜੀਤ ਕੌਰ ਨੂੰ ਚੋਹਲਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਇਲਾਵਾ ਗੁਰਪ੍ਰੀਤ ਸਿੰਘ ਦੇ ਸਾਲੇ ਸੁਖਵਿੰਦਰ ਸਿੰਘ ਨੂੰ ਵੀ ਵੇਈ ਓਈ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ 'ਤੇ ਪਨਾਹ ਦੇਣ ਦੇ ਜੁਰਮ 'ਚ ਪਰਚਾ ਦਰਜ ਕੀਤਾ ਹੈ।

Amritsar: Three prisoners escaped from the high-security Amritsar Central Jail by scaling the boundary walls ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋ ਫ਼ਰਾਰ ਹੋਏ 2 ਭਰਾਵਾਂ ਦੀ ਭੈਣ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਦੱਸ ਦੇਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਜੇਲ 'ਚੋਂ ਤਿੰਨ ਕੈਦੀ ਫਰਾਰ ਹੋ ਗਏ ਸਨ ,ਜਿਸ ਕਰਕੇ ਪੁਲਿਸ ਦੀਆਂ ਭਾਜੜਾਂ ਪੈ ਗਈਆਂ ਸਨ। ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਜੇਲ੍ਹ ਦੇ 7 ਮੁਲਾਜ਼ਮਾਂ 'ਤੇ ਪਰਚਾ ਵੀ ਦਰਜ ਕੀਤਾ ਹੈ। ਹੁਣ ਪੁਲਿਸ ਤੀਸਰੇ ਫਰਾਰ ਕੈਦੀ ਵਿਸ਼ਾਲ ਦੇ ਭਰਾ ਗੌਰਵ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਵਿੱਚ ਹੈ।

-PTCNews

Related Post