ਅੰਮ੍ਰਿਤਸਰ: ਫੈਕਟਰੀ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3 ਭੈਣਾਂ ਨਾਲ ਜਬਰ-ਜ਼ਨਾਹ

By  Shanker Badra February 19th 2020 05:31 PM

ਅੰਮ੍ਰਿਤਸਰ: ਫੈਕਟਰੀ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3 ਭੈਣਾਂ ਨਾਲ ਜਬਰ-ਜ਼ਨਾਹ:ਅੰਮ੍ਰਿਤਸਰ : ਪੰਜਾਬ ਵਰਗੇ ਰਾਜ ਅੰਦਰ ਤਾਂ ਨੌਜਵਾਨ ਮੁੰਡੇ /ਕੁੜੀਆਂ ਲਈ ਨੌਕਰੀ ਸੁਪਨਾ ਬਣ ਕੇ ਰਹਿ ਗਈ ਹੈ। ਇਸ ਦੌਰਾਨ ਨੌਕਰੀ ਦੀ ਤਲਾਸ਼ ਵਿੱਚ ਖ਼ਾਸਕਰ ਕੁੜੀਆਂ ਨੂੰ ਬਹੁਤ ਕੁੱਝ ਸਹਿਣਾ ਪੈਂਦਾ ਹੈ ,ਇਥੋਂ ਤੱਕ ਕੁੱਝ ਏਜੰਟ ਨੌਕਰੀ ਦੇ ਨਾਂਅ 'ਤੇ ਲੜਕੀਆਂ ਦਾ ਸੋਸ਼ਣ ਕਰਦੇ ਹਨ ਅਤੇ ਉਨ੍ਹਾਂ ਦੀ ਇੱਜਤ ਤੱਕ ਖਿਲਵਾੜ ਕਰ ਦਿੰਦੇ ਹਨ। ਅੰਮ੍ਰਿਤਸਰ ਵਿਖੇ ਤਿੰਨ ਵਿਕਅਤੀਆਂ ਨੇ ਫੈਕਟਰੀ 'ਚ ਨੌਕਰੀ ਦਿਵਾਉਣ ਝਾਂਸਾ ਦੇ ਕੇ 3 ਭੈਣਾਂ ਨਾਲ ਜਬਰ-ਜ਼ਨਾਹ ਕੀਤਾ ਹੈ।

Amritsar: Three women Rape for cheating in factory JOB ਅੰਮ੍ਰਿਤਸਰ:ਫੈਕਟਰੀ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3 ਭੈਣਾਂ ਨਾਲ ਜਬਰ-ਜ਼ਨਾਹ

ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸ ਦੀ ਛੋਟੀ ਭੈਣ ਦੀ ਰਾਜਾ ਨਾਂਅ ਦੇ ਨੌਜਵਾਨ ਅਤੇਉਸ ਤੋਂ ਵੀ ਛੋਟੀ ਭੈਣ ਦੀ ਦੋਸਤੀ ਪਿੰਡ ਵਡਾਲਾ ਕਲਾਂ ਵਾਸੀ ਵਿਜੇ ਕੁਮਾਰ ਨਾਲ ਦੋਸਤੀ ਸੀ। ਗੁਰਸੇਵਕ ਸਿੰਘ ਪਿੰਡ ਸੈਦਪੁਰ ਨੌਜਵਾਨ ਦੀ ਸਾਡੇ ਪਿੰਡ ਵਿਚ ਰਿਸ਼ਤੇਦਾਰੀ ਸੀ, ਜਿਸ ਦੀ ਵਿਜੇ ਕੁਮਾਰ ਅਤੇ ਰਾਜੇ ਨਾਲ ਦੋਸਤੀ ਸੀ।

Amritsar: Three women Rape for cheating in factory JOB ਅੰਮ੍ਰਿਤਸਰ:ਫੈਕਟਰੀ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3 ਭੈਣਾਂ ਨਾਲ ਜਬਰ-ਜ਼ਨਾਹ

ਪੀੜਤਾ ਮੁਤਾਬਕ ਬੀਤੀ 15 ਫਰਵਰੀ ਨੂੰ ਪਿੰਡ ਵਡਾਲਾ ਕਲਾਂ ਨਿਵਾਸੀ ਰਾਜੇ ਨੇ ਉਸ ਨੂੰ ਕਿਹਾ ਕਿ ਤਿੰਨੇ ਭੈਣਾਂ ਰਾਤ 9 ਵਜੇ ਘਰ ਦੇ ਬਾਹਰ ਆ ਜਾਣ ਅਤੇ ਤਿੰਨਾਂ ਦੀ ਲੁਧਿਆਣਾ ਧਾਗਾ ਮਿੱਲ ਦੀ ਇਕ ਕੰਪਨੀ ਵਿਚ ਨੌਕਰੀ ਲਗਵਾਉਣੀ ਹੈ। ਜਦੋਂ ਤਿੰਨੇ ਭੈਣਾਂ ਰਾਤ 9 ਵਜੇ ਘਰ ਦੇ ਬਾਹਰ ਆ ਗਈਆਂ ਤਾਂ ਨੌਜਵਾਨ ਰਾਜਾ ਅਤੇ ਗੁਰਸੇਵਕ ਉਨ੍ਹਾਂ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਪਿੰਡ ਸੈਦਪੁਰ ਦੇ ਇਕ ਘਰ ਵਿਚ ਲੈ ਗਏ, ਜਿੱਥੇ ਨੌਜਵਾਨ ਵਿਜੇ ਪਹਿਲਾਂ ਤੋਂ ਮੌਜੂਦ ਸੀ।

Amritsar: Three women Rape for cheating in factory JOB ਅੰਮ੍ਰਿਤਸਰ:ਫੈਕਟਰੀ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3 ਭੈਣਾਂ ਨਾਲ ਜਬਰ-ਜ਼ਨਾਹ

ਇਸ ਦੌਰਾਨ ਵਿਜੇ ਤੇ ਗੁਰਸੇਵਕ ਨੇ ਉਨ੍ਹਾਂ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕੀਤਾ ਹੈ। ਜਿਸ ਤੋਂ ਬਾਅਦ ਮਹਿਲਾ ਜਾਂਚ ਅਧਿਕਾਰੀ ਸਬ ਇੰਸਪੈਕਟਰ ਹਰਪ੍ਰਰੀਤ ਕੌਰ ਨੇ ਦੱਸਿਆ ਕਿ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਫਿਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਤਿੰਨੇ ਭੈਣਾਂ ਦਾ ਮੈਡੀਕਲ ਕਰਵਾਇਆ ਗਿਆ ਹੈ।

-PTCNews

Related Post