ਸਾਵਧਾਨ ! ਏਜੰਟਾਂ ਨੇ ਠੱਗੀ ਮਾਰਨ ਦਾ ਕੱਢਿਆ ਇਹ ਨਵਾਂ ਤਰੀਕਾ ,ਪੜ੍ਹੋ ਪੂਰੀ ਖ਼ਬਰ

By  Shanker Badra February 1st 2019 04:52 PM -- Updated: February 1st 2019 04:53 PM

ਸਾਵਧਾਨ ! ਏਜੰਟਾਂ ਨੇ ਠੱਗੀ ਮਾਰਨ ਦਾ ਕੱਢਿਆ ਇਹ ਨਵਾਂ ਤਰੀਕਾ ,ਪੜ੍ਹੋ ਪੂਰੀ ਖ਼ਬਰ:ਅੰਮ੍ਰਿਤਸਰ : ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ।ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ।ਅਕਸਰ ਹੀ ਮਾਪਿਆਂ ਦੇ ਜਵਾਨ ਪੁੱਤ ਪੈਸੇ ਕਮਾਉਣ ਲਈ ਵਿਦੇਸ਼ ਜਾਂਦੇ ਹਨ, ਪਰ ਕੁੱਝ ਲਾਲਚੀ ਏਜੰਟ ਉਨ੍ਹਾਂ ਨੂੰ ਆਪਣੇ ਚੰਗੁਲ ਵਿੱਚ ਫਸਾ ਲੈਂਦੇ ਹਨ।ਉਨ੍ਹਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਟੂਰਿਸਟ ਵੀਜ਼ੇ ‘ਤੇ ਭੇਜ ਕੇ ਵਰਕ ਪਰਮਿਟ ਦੱਸਣ ਦੀ ਕੋਸ਼ਿਸ਼ ਕਰਦੇ ਹਨ।ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਬਾਬਾ ਬਕਾਲਾ ਦੇ ਇੱਕ ਏਜੰਟ ਦੁਆਰਾ 20 ਦੇ ਕਰੀਬ ਨੌਜਵਾਨਾਂ ਨੂੰ 90000 ਉੱਤੇ ਦੁਬਈ ਭੇਜ ਦਿੱਤਾ ਗਿਆ ਅਤੇ ਵਿਜ਼ੇ ਉੱਤੇ ਟੂਰਿਸਟ ਵੀਜ਼ਾ ਲਿਖਿਆ ਹੋਇਆ ਸੀ।

Amritsar village Baba Bakala agent 20 youths Tourist Visa Dubai Sent ਸਾਵਧਾਨ ! ਏਜੰਟਾਂ ਨੇ ਠੱਗੀ ਮਾਰਨ ਦਾ ਕੱਢਿਆ ਇਹ ਨਵਾਂ ਤਰੀਕਾ ,ਪੜ੍ਹੋ ਪੂਰੀ ਖ਼ਬਰ

ਜਦੋਂ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਤਾਂ ਟੂਰਿਸਟ ਵੀਜ਼ਾ ਹੈ ਅਤੇ ਇਸ ਉੱਤੇ ਉਹ ਕੰਮ ਨਹੀਂ ਕਰ ਸਕਦੇ।ਜਿਸ ਤੋਂ ਬਾਅਦ ਸਾਰੇ ਨੌਜਵਾਨ ਤੁਰੰਤ ਉੱਥੇ ਤੋਂ ਵਾਪਸ ਭਾਰਤ ਪੁੱਜੇ ਅਤੇ ਏਜੰਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਏਜੰਟ ਦੁਆਰਾ ਉਨ੍ਹਾਂ ਨੂੰ 7 ਮਹੀਨੇ ਤੱਕ ਦਾ ਸਮਾਂ ਦੱਸਿਆ ਗਿਆ।ਨੌਜਵਾਨਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਪੈਸੇ ਉਨ੍ਹਾਂ ਨੂੰ ਮੰਗੇ ਤਾਂ ਮਹਿਲਾ ਦੁਆਰਾ ਉਨ੍ਹਾਂ ਨੂੰ ਇੱਕ ਸਟਾਂਪ ਉੱਤੇ ਲਿਖ ਕੇ ਦਿੱਤਾ ਗਿਆ, ਜਿਸ ਵਿੱਚ ਲਿਖਿਆ ਗਿਆ ਸੀ ਕਿ ਉਹ ਉਹਨਾਂ ਨੂੰ ਦੁਬਾਰਾ ਤੋਂ ਦੁਬਈ ਭੇਜਣਗੇ ਨਹੀਂ ਤਾਂ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਣਗੇ।

Amritsar village Baba Bakala agent 20 youths Tourist Visa Dubai Sent ਸਾਵਧਾਨ ! ਏਜੰਟਾਂ ਨੇ ਠੱਗੀ ਮਾਰਨ ਦਾ ਕੱਢਿਆ ਇਹ ਨਵਾਂ ਤਰੀਕਾ ,ਪੜ੍ਹੋ ਪੂਰੀ ਖ਼ਬਰ

ਇਸ ਏਜੰਟ ਨੇ ਅੱਜ ਤੱਕ ਕਿਸੇ ਨੂੰ ਵੀ ਪੈਸੇ ਨਹੀਂ ਦਿੱਤੇ ਅਤੇ ਇਹਨਾਂ ਵਿਚੋਂ ਇੱਕ ਨੌਜਵਾਨ ਦੀ ਮਾਂ ਦੀ ਮੌਤ ਵੀ ਹੋ ਗਈ ਹੈ।ਇਹ ਸਾਰੇ ਨੌਜਵਾਨ ਗਰੀਬ ਪਰਿਵਾਰਾਂ ਤੋਂ ਹਨ ਅਤੇ ਉਨ੍ਹਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ ਤਾਂ ਜੋ ਉਹ ਆਪਣੇ ਘਰ ਦਾ ਗੁਜਰ ਕਰ ਸਕਣ।ਉਥੇ ਹੀ ਨੌਜਵਾਨਾਂ ਦੇ ਦੱਸਣ ਮੁਤਾਬਕ ਪਹਿਲਾਂ ਵੀ 32 ਦੇ ਕਰੀਬ ਨੌਜਵਾਨ ਦੁਬਈ ‘ਚ ਇਸ ਮਹਿਲਾ ਦੇ ਕਾਰਨ ਪਹੁੰਚ ਚੁੱਕੇ ਹਨ ਅਤੇ ਉਹ ਵੀ ਉੱਥੇ ਫਸੇ ਹੋਏ ਹਨ।ਪੁਲਿਸ ਦੀ ਮਦਦ ਨਾਲ ਉਹਨਾਂ ਨੌਜਵਾਨਾਂ ਨੂੰ ਉਹਨਾਂ ਦੇ ਪਾਸਪੋਰਟ ਵਾਪਸ ਮਿਲੇ ਹਨ।

-PTCNews

Related Post