ਵਿਆਹ ਵਾਲੀ ਲੜਕੀ ਘਰ ਵਿੱਚ ਚੱਲ ਰਹੇ ਜਸ਼ਨ ਛੱਡ ਕੇ ਪਹੁੰਚੀ ਵੋਟ ਪਾਉਣ ,ਕੁੜੀਆਂ ਲਈ ਦਿੱਤਾ ਇਹ ਸੁਨੇਹਾ

By  Shanker Badra September 19th 2018 04:17 PM

ਵਿਆਹ ਵਾਲੀ ਲੜਕੀ ਘਰ ਵਿੱਚ ਚੱਲ ਰਹੇ ਜਸ਼ਨ ਛੱਡ ਕੇ ਪਹੁੰਚੀ ਵੋਟ ਪਾਉਣ ,ਕੁੜੀਆਂ ਲਈ ਦਿੱਤਾ ਇਹ ਸੁਨੇਹਾ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਸ ਦੌਰਾਨ ਕਾਂਗਰਸ ਸਰਕਾਰ ਬੇਸ਼ੱਕ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵੇ ਕਰ ਰਹੀ ਹੈ ,ਪਰ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।

ਇਸ ਦੌਰਾਨ ਇੱਕ ਲੜਕੀ ਨੇ ਆਪਣੇ ਘਰ ਵਿੱਚ ਚੱਲ ਰਹੇ ਜਸ਼ਨ ਛੱਡ ਕੇ ਆਪਣੀ ਵੋਟ ਦਾ ਭੁਗਤਾਨ ਕੀਤਾ ਹੈ ,ਜਿਸ ਦਾ ਕੱਲ ਵਿਆਹ ਹੈ।ਇਸ ਲੜਕੀ ਦਾ ਨਾਮ ਗਗਨਦੀਪ ਕੌਰ ਦੱਸਿਆ ਜਾ ਰਿਹਾ ਹੈ ,ਜੋ ਅੰਮ੍ਰਿਤਸਰ ਦੇ ਲੋਪੋਕੇ ਦੀ ਰਹਿਣ ਵਾਲੀ ਹੈ।ਉਸਦੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਜਿਸ ਦੌਰਾਨ ਗਗਨਦੀਪ ਕੌਰ ਦੇ ਹੱਥਾਂ 'ਤੇ ਮਹਿੰਦੀ ਲੱਗੀ ਦਿਖਾਈ ਦੇ ਰਹੀ ਸੀ।

ਵੋਟ ਪਾਉਣ ਆਈ ਗਗਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਪੰਜਾਬ ਦੀਆਂ ਸਾਰੀਆਂ ਕੁੜੀਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

-PTCNews

Related Post