ਦਿੱਲੀ ਜਾਣ ਵਾਲੇ ਕਿਸਾਨਾਂ ਦੇ ਟਰੈਕਟਰਾਂ 'ਚ ਇਨ੍ਹਾਂ ਨੌਜਵਾਨਾਂ ਨੇ ਮੁਫ਼ਤ ਤੇਲ ਪੁਆਉਣ ਦੀ ਕੀਤੀ ਸੇਵਾ

By  Shanker Badra December 10th 2020 10:59 AM

ਦਿੱਲੀ ਜਾਣ ਵਾਲੇ ਕਿਸਾਨਾਂ ਦੇ ਟਰੈਕਟਰਾਂ 'ਚ ਇਨ੍ਹਾਂ ਨੌਜਵਾਨਾਂ ਨੇ ਮੁਫ਼ਤ ਤੇਲ ਪੁਆਉਣ ਦੀ ਕੀਤੀ ਸੇਵਾ:ਅੰਮ੍ਰਿਤਸਰ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨਾਂ ਦਾ ਦਿੱਲੀ 'ਚ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਕਿਸਾਨ ਅੰਦੋਲਨ 'ਚ ਲੋਕ ਵੱਖ-ਵੱਖ ਢੰਗ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਓਥੇ ਹੀ ਅੰਮ੍ਰਿਤਸਰ ਦੇ 4 ਨੌਜਵਾਨਾਂ ਵਲੋਂ ਨਵੇਕਲੀ ਸੇਵਾ ਕੀਤੀ ਗਈ ਹੈ। ਬੁੱਧਵਾਰ ਨੂੰ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਮੁਫ਼ਤ ਡੀਜ਼ਲ ਮੁਹੱਈਆ ਕਰਵਾਇਆ ਗਿਆ ਹੈ।

Amritsar : young providing free diesel to farmers heading to Delhi ਦਿੱਲੀ ਜਾਣ ਵਾਲੇ ਕਿਸਾਨਾਂ ਦੇ ਟਰੈਕਟਰਾਂ 'ਚ ਇਨ੍ਹਾਂ ਨੌਜਵਾਨਾਂ ਨੇ ਮੁਫ਼ਤ ਤੇਲ ਪੁਆਉਣ ਦੀ ਕੀਤੀ ਸੇਵਾ

ਦਰਅਸਲ 'ਚ ਪੰਜਾਬ ਤੋਂ ਅਜੇ ਵੀ ਵੱਡੀ ਗਿਣਤੀ 'ਚਕਿਸਾਨ ਅੰਦੋਲਨ 'ਚ ਹਿੱਸਾ ਲੈਣ ਲਈ ਦਿੱਲੀ ਕੂਚ ਕਰ ਰਹੇ ਹਨ। ਇਸ ਦੌਰਾਨਅੰਮ੍ਰਿਤਸਰ ਦੇ 4 ਨੌਜਵਾਨ ; ਜੋਧ ਸਿੰਘ ਸਮਰਾ , ਗੁਰਸ਼ਰਨ ਸਿੰਘ ਛੀਨਾ, ਨਿਰਮਲ ਸਿੰਘ ਨੰਗਲੀ ਅਤੇ ਕੁਲਵਿੰਦਰ ਸਿੰਘ ਵੱਲੋਂਦਿੱਲੀ ਜਾਣ ਵਾਲੇ ਕਿਸਾਨਾਂ ਦੇ ਟਰੈਕਟਰਾਂ 'ਚ ਆਪਣੇ ਤੌਰ 'ਤੇ ਮੁਫ਼ਤ ਤੇਲ ਪੁਆਉਣ ਦੀ ਸੇਵਾ ਕੀਤੀ ਹੈ।

Amritsar : young providing free diesel to farmers heading to Delhi ਦਿੱਲੀ ਜਾਣ ਵਾਲੇ ਕਿਸਾਨਾਂ ਦੇ ਟਰੈਕਟਰਾਂ 'ਚ ਇਨ੍ਹਾਂ ਨੌਜਵਾਨਾਂ ਨੇ ਮੁਫ਼ਤ ਤੇਲ ਪੁਆਉਣ ਦੀ ਕੀਤੀ ਸੇਵਾ

ਜਾਣਕਾਰੀ ਅਨੁਸਾਰ ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਮਾਰਗ 'ਤੇ ਇਕ ਪੈਟਰੋਲ ਪੰਪ 'ਤੇ ਮੁਫ਼ਤ ਡੀਜ਼ਲ ਮੁਹੱਈਆ ਕਰਵਾਇਆ ਹੈ। ਨੌਜਵਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕੰਮ ਇਸ ਲਈ ਸ਼ੁਰੂ ਕੀਤਾ ਹੈ ਤਾਂ ਕਿ ਪੰਜਾਬ ਦੇ ਵੱਧ ਤੋਂ ਵੱਧ ਲੋਕ ਇਸ ਅੰਦੋਲਨ 'ਚ ਸ਼ਾਮਲ ਹੋ ਸਕਣ।

Amritsar : young providing free diesel to farmers heading to Delhi ਦਿੱਲੀ ਜਾਣ ਵਾਲੇ ਕਿਸਾਨਾਂ ਦੇ ਟਰੈਕਟਰਾਂ 'ਚ ਇਨ੍ਹਾਂ ਨੌਜਵਾਨਾਂ ਨੇ ਮੁਫ਼ਤ ਤੇਲ ਪੁਆਉਣ ਦੀ ਕੀਤੀ ਸੇਵਾ

ਉਨ੍ਹਾਂ ਕਿਹਾ ਕਿ ਕੇਂਦਰ ਖਿਲਾਫ਼ ਇਹ ਲੜਾਈ ਆਪਣੀ ਹੋਂਦ ਤੇ ਹੱਕਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਇਸ 'ਚ ਹਰ ਵਿਅਕਤੀ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਦੇਸ਼ ਦੇ ਕਿਸਾਨਾਂ ਦਾ ਹੈ , ਇਹ ਕਿਸਾਨੀ ਸੰਘਰਸ਼ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਬਣ ਗਿਆ ਹੈ। ਇਸ ਸੰਘਰਸ਼ ਦੀ ਮਦਦ ਕਰਨਾ ਹਰ ਪੰਜਾਬੀ ਦਾ ਫ਼ਰਜ਼ ਹੈ।

-PTCNews

Related Post