ਹੋਟਲ 'ਚ ਨਹੀਂ ਮਿਲਿਆ ਕਮਰਾ ਤਾਂ ਕੀਤਾ ਰੂਹ ਕੰਬਾਊ ਕੰਮ...! 

By  Joshi January 20th 2018 03:44 PM

angry at not getting room booked, persons sets hotel on fire: ਹੋਟਲ 'ਚ ਨਹੀਂ ਮਿਲਿਆ ਕਮਰਾ ਤਾਂ ਕੀਤਾ ਰੂਹ ਕੰਬਾਊ ਕੰਮ...!

ਹੋਟਲ 'ਚ ਕਮਰਾ ਬੁੱਕ ਕਰਵਾਉਣਾ ਵੈਸੇ ਤਾਂ ਅੱਜਕੱਲ ਕਾਫੀ ਆਸਾਨ ਹੋ ਗਿਆ ਹੈ, ਪਰ ਕਈ ਵਾਰ ਮੰਗ ਜ਼ਿਆਦਾ ਹੋਣ ਕਾਰਨ ਬੁਕਿੰਗ ਨਹੀਂ ਹੋ ਪਾਉਂਦੀ। ਪਰ ਜੇਕਰ ਅਸੀਂ ਤੁਹਾਨੂੰ ਅਸੀਂ ਕਹੀਏ ਕਿ ਇੱਕ ਵਿਅਕਤੀ ਨੇ ਹੋਟਲ ਦੇ ਕਮਰੇ ਨੂੰ ਅੱਗ ਇਸ ਲਈ ਲਗਾ ਦਿੱਤੀ ਕਿਉਂਕਿ ਉਹ ਕਮਰਾ ਬੁੱਕ ਨਹੀਂ ਕਰਵਾ ਸਕਿਆ ਤਾਂ ਤੁਹਾਡਾ ਹੈਰਾਨ ਹੋਣਾ ਜਾਇਜ਼ ਹੈ।

angry at not getting room booked, persons sets hotel on fireਸੁਣਨ ਨੂੰ ਚਾਹੇ ਇਹ ਗੱਲ ਅਟਪਟੀ ਲੱਗੇ, ਪਰ ਇਹ ਖਬਰ ਸੱਚ ਹੈ ਅਤੇ ਇਹ ਘਟਨਾ ਵਾਪਰੀ ਹੈ ਸੋਲ ਦੇ ਇਕ ਹੋਟਲ 'ਚ।

angry at not getting room booked, persons sets hotel on fire: ਉਥੇ ਇੱਕ ਵਿਅਕਤੀ ਹੋਟਲ 'ਚ ਕਮਰਾ ਨਾ ਮਿਲਣ ਤੋਂ ਨਾਰਾਜ਼ ਸੀ, ਜਿਸ ਕਾਰਨ ਹੋਟਲ 'ਚ ਅੱਗ ਲਗਾ ਦਿੱਤੀ। ਇਸ ਘਟਨਾ 'ਚ 5 ਲੋਕ ਮਾਰੇ ਗਏ ਅਤੇ 4 ਲੋਕਾਂ ਨੂੰ ਗੰਭੀਰ ਜ਼ਲ਼ਮੀ ਹਾਲਤ 'ਚ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।

ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ, 'ਯੂ' ਨਾਮੀ ਇਕ ਵਿਅਕਤੀ, 53, ਜਿਸਨੂੰ ਕਿ 2 ਮੰਜ਼ਿਲਾ ਹੋਟਲ ਵਿਚ ਕਮਰਾ ਨਹੀਂ ਮਿਲ ਸਕਿਆ ਸੀ, ਨੇ ਨਰਾਜ਼ਗੀ ਅਤੇ ਗੁੱਸੇ ਵਿਚ ਕੋਲ ਪੈਂਦੇ ਸਰਵਿਸ ਸਟੇਸ਼ਨ ਤੋਂ ਕਰੀਬ 10 ਲੀਟਰ ਪੈਟਰੋਲ ਲਿਆਂਦਾ ਅਤੇ ਉਸਨੂੰ ਗ੍ਰਾਊਂਡ ਫਲੋਰ 'ਚ ਛਿਕਕ ਕੇ ਅੱਗ ਲਗਾ ਦਿੱਤੀ।

angry at not getting room booked, persons sets hotel on fireangry at not getting room booked, persons sets hotel on fire: ਜਾਣਕਾਰੀ ਮੁਤਾਬਕ, ਦੋਸ਼ੀ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਸਨੂੰ ਕਮਰਾ ਨਹੀਂ ਦਿੱਤਾ ਗਿਆ ਸੀ।

ਹਾਂਲਾਕਿ, ਗੁਆਂਢੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਗਈ ਸੀ, ਪਰ ਅੱਗ ਬੇਕਾਬੂ ਹੋਣ ਕਾਰਨ ਵੱਧਦੀ ਚਲੀ ਗਈ ਅਤੇ ਇਸਨੇ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ।

—PTC News

Related Post