ਸੁਸ਼ਾਂਤ ਤੋਂ ਫਲੈਟ ਦੀ EMI ਭਰਵਾਉਣ 'ਤੇ ਅੰਕਿਤਾ ਲੋਖੰਡੇ ਨੇ ਦੱਸਿਆ ਸੱਚ , ਸਬੂਤ ਦਿਖਾ ਕੇ ਦਿੱਤਾ ਜਵਾਬ

By  Shanker Badra August 15th 2020 07:26 PM

ਸੁਸ਼ਾਂਤ ਤੋਂ ਫਲੈਟ ਦੀ EMI ਭਰਵਾਉਣ 'ਤੇ ਅੰਕਿਤਾ ਲੋਖੰਡੇ ਨੇ ਦੱਸਿਆ ਸੱਚ , ਸਬੂਤ ਦਿਖਾ ਕੇ ਦਿੱਤਾ ਜਵਾਬ:ਮੁੰਬਈ : ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦਾ ਮਾਮਲਾ ਹਰ ਦਿਨ ਗਹਿਰਾਉਂਦਾ ਹੀ ਜਾ ਰਿਹਾ ਹੈ। ਖੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਏ ਹਵਾਲੇ ਹੋ ਗਈ ਹੈ ਪਰ ਇਹ ਕੇਸ ਹੁਣ ਸੁਪਰੀਮ ਕੋਰਟ ਵਿਚ ਵੀ ਪਹੁੰਚ ਚੁੱਕਿਆ ਹੈ। ਇਸ ਮਾਮਲੇ ਵਿੱਚ ਫਿਲਹਾਲ ਈਡੀ ਪੁੱਛਗਿੱਛ ਕਰ ਰਹੀ ਹੈ। ਸੁਸ਼ਾਂਤ ਦੇ ਕਰੀਬੀ ਲੋਕਾਂ ਤੋਂ ਵੀ ਈਡੀ ਦੀ ਪੁੱਛਗਿੱਛ ਜਾਰੀ ਹੈ।

ਸੁਸ਼ਾਂਤ ਤੋਂ ਫਲੈਟ ਦੀEMI ਭਰਵਾਉਣ 'ਤੇ ਅੰਕਿਤਾ ਲੋਖੰਡੇਨੇ ਦੱਸਿਆ ਸੱਚ , ਸਬੂਤ ਦਿਖਾ ਕੇ ਦਿੱਤਾ ਜਵਾਬ

ਈਡੀ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸੁਸ਼ਾਂਤ ਇੱਕ 4.5 ਕਰੋੜ ਦੇ ਇੱਕ ਫਲੈਟ ਲਈ ਇੰਸਟਾਲਮੈਂਟਸ ਭਰ ਰਹੇ ਹਨ। ਹੁਣ ਹਾਲ ਹੀ ਵਿੱਚ ਖ਼ਬਰ ਸਾਹਮਣੇ ਆਈ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਦੇ ਘਰ ਦੀ ਈਐਮਆਈ ਭਰ ਰਹੇ ਸਨ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਸੀ। ਅੰਕਿਤਾ ਲੋਖੰਡੇ, ਸੁਸ਼ਾਂਚ ਸਿੰਘ ਰਾਜਪੂਤ ਦੀ ਸਾਬਕਾ ਪ੍ਰੇਮਿਕਾ ਹੈ।

ਸੁਸ਼ਾਂਤ ਤੋਂ ਫਲੈਟ ਦੀ EMI ਭਰਵਾਉਣ 'ਤੇ ਅੰਕਿਤਾ ਲੋਖੰਡੇ ਨੇ ਦੱਸਿਆ ਸੱਚ , ਸਬੂਤ ਦਿਖਾ ਕੇ ਦਿੱਤਾ ਜਵਾਬ

ਹਾਲਾਂਕਿ ਹੁਣ ਅਦਾਕਾਰਾ ਅੰਕਿਤਾ ਲੋਖੰਡੇ ਨੇ ਖੁਦ 'ਤੇ ਲੱਗੇ ਇਲਜਾਮਾਂ ਤੇ ਆਪਣੀ ਸਫਾਈ ਪੇਸ਼ ਕੀਤੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਜ਼ੇ ਬੈਂਕ ਦੀ ਸਟੇਟਮੈਂਟ ਫੈਨਜ਼ ਦੇ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਖੁਦ ਤੇ ਲੱਗੇ ਇਨ੍ਹਾਂ ਇਲਜਾਮਾਂ ਦਾ ਖੰਡਨ ਕੀਤਾ ਅਤੇ ਨਾਲ ਹੀ ਕਿਹਾ ਕਿ ਹੁਣ ਉਸ ਨੂੰ ਕੁੱਝ ਹੋਰ ਕਹਿਣ ਦੀ ਜਰੂਰਤ ਨਹੀਂ ਹੈ।

ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਦੇ ਦੌਰਾਨ ED ਨੂੰ ਪਤਾ ਚੱਲਿਆ ਹੈ ਕਿ ਐਕਟਰ ਨੇ ਮਲਾਡ ਵਿੱਚ ਇੱਕ 4.5 ਕਰੋੜ ਦੀ ਕੀਮਤ ਦਾ ਫਲੈਟ ਖਰੀਦਿਆ ਸੀ। ਜਿਸ ਦੀ ਇੰਸਟਾਲਮੈਂਟ ਉਹੀ ਭਰ ਰਹੇ ਸਨ। ਐਕਟਰ ਦੇ ਮਲਾਡ ਸਥਿਤ ਇਸ ਫਲੈਟ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਉਹੀ ਫਲੈਟ ਹੈ। ਜਿਸ ਵਿੱਚ ਉਨ੍ਹਾਂ ਦੀ ਐਕਸ ਗਰਲਫਰੈਂਡ ਅਤੇ ਐਕਟਰਸ ਅੰਕਿਤਾ ਲੋਖੰਡੇ ਰਹਿ ਰਹੀ ਹੈ।

-PTCNews

Related Post