Ankita Murder Case : ਅੰਕਿਤਾ ਦੀ ਪੋਸਟਮਾਰਟਮ ਰਿਪੋਰਟ ਤੋਂ ਹੋਇਆ ਵੱਡਾ ਖੁਲਾਸਾ, ਪਰਿਵਾਰ ਨੇ ਉਠਾਏ ਕਈ ਸਵਾਲ

By  Riya Bawa September 26th 2022 10:43 AM -- Updated: September 26th 2022 10:47 AM

Ankita Murder Case: ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਹੁਣ ਮ੍ਰਿਤਕਾ ਦੀ ਮੁੱਢਲੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ਮੁਤਾਬਕ ਅੰਕਿਤਾ ਦੀ ਮੌਤ ਦਮ ਘੁੱਟਣ ਅਤੇ ਡੁੱਬਣ ਕਾਰਨ ਹੋਈ ਹੈ, ਨਾਲ ਹੀ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਹਨ। ਇਸ ਦੇ ਨਾਲ ਹੀ ਐਤਵਾਰ ਦੇਰ ਸ਼ਾਮ ਅੰਕਿਤ ਦਾ ਅੰਤਿਮ ਸਸਕਾਰ ਕੀਤਾ ਗਿਆ।

ਮੁੱਢਲੀ ਪੋਸਟਮਾਰਟਮ ਰਿਪੋਰਟ 'ਚ ਅੰਕਿਤਾ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਪਾਏ ਗਏ ਹਨ। ਹਾਲਾਂਕਿ ਮੁੱਢਲੀ ਪੋਸਟਮਾਰਟਮ ਰਿਪੋਰਟ ਮੁਤਾਬਕ ਅੰਕਿਤਾ ਦੀ ਮੌਤ ਪਾਣੀ 'ਚ ਡੁੱਬਣ ਕਾਰਨ ਹੋਈ ਹੈ। ਸ਼ਨੀਵਾਰ ਨੂੰ ਏਮਜ਼ ਦੇ ਚਾਰ ਡਾਕਟਰਾਂ ਦੇ ਪੈਨਲ ਨੇ ਅੰਕਿਤਾ ਭੰਡਾਰੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਦੌਰਾਨ ਅੰਕਿਤਾ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ।

ਪੰਜ ਦਿਨਾਂ ਤੋਂ ਲਾਪਤਾ ਅੰਕਿਤਾ ਭੰਡਾਰੀ ਦਾ ਨਹਿਰ ਵਿੱਚ ਧੱਕਾ ਦੇ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦਾ ਖ਼ੁਲਾਸਾ ਕਰਦਿਆਂ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਰਿਜ਼ੋਰਟ ਦੇ ਸੰਚਾਲਕ ਸਾਬਕਾ ਰਾਜ ਮੰਤਰੀ ਦੇ ਪੁੱਤਰ ਪੁਲਕਿਤ ਆਰੀਆ ਅਤੇ ਉਸ ਦੇ ਦੋ ਮੈਨੇਜਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅੰਕਿਤਾ ਦੀ ਲਾਸ਼ ਨੂੰ ਲੱਭਣ ਲਈ SDRF ਦੀ ਮਦਦ ਲਈ। ਚਿਲਾ ਨਹਿਰ ਦਾ ਪਾਣੀ ਬੰਦ ਕਰ ਦਿੱਤਾ ਗਿਆ ਪਰ ਸ਼ੁੱਕਰਵਾਰ ਸ਼ਾਮ ਤੱਕ ਉਸ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਸੀ।

ਇਹ ਵੀ ਪੜ੍ਹੋ : 'ਆਪ' ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਚੰਡੀਗੜ੍ਹ ਪੁਲਿਸ ਨੇ ਕੱਟਿਆ ਚਾਲਾਨ

ਸ਼ਨੀਵਾਰ ਸਵੇਰੇ ਅੰਕਿਤਾ ਦੀ ਲਾਸ਼ ਬਰਾਮਦ ਹੋਈ। ਸ਼ੁੱਕਰਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਐਸਪੀ ਕੋਟਦਵਾਰ ਸ਼ੇਖਰ ਸੁਇਲ ਨੇ ਦੱਸਿਆ ਕਿ ਅੰਕਿਤਾ ਭੰਡਾਰੀ (19) ਜੋ ਕਿ ਪੌੜੀ ਗੜ੍ਹਵਾਲ ਦੇ ਨੰਦਲਸੂਨ ਪੱਟੀ ਦੇ ਸ੍ਰੀਕੋਟ ਦੀ ਰਹਿਣ ਵਾਲੀ ਸੀ, ਵਨੰਤਰਾ ਰਿਜੋਰਟ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਉਹ 18 ਸਤੰਬਰ ਨੂੰ ਰਹੱਸਮਈ ਢੰਗ ਨਾਲ ਲਾਪਤਾ ਹੋ ਗਈ ਸੀ। ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਰਿਜ਼ੋਰਟ ਦੇ ਮਾਲਕ ਪੁਲਕਿਤ ਆਰੀਆ ਦੀ ਤਰਫੋਂ ਮਾਲ ਪੁਲਿਸ ਚੌਂਕੀ ਵਿਖੇ ਦਰਜ ਕਰਵਾਈ ਗਈ ਸੀ।

-PTC News

Related Post