ਤਾਮਿਲਨਾਡੂ ਦੀ ਅਨੁਕ੍ਰਿਤੀ ਵਾਸ ਬਣੀ 'ਫੈਮਿਨਾ ਮਿਸ ਇੰਡੀਆ 2018 ,ਮਾਨੂਸ਼ੀ ਛਿੱਲਰ ਨੇ ਪਹਿਨਾਇਆ ਤਾਜ
ਤਾਮਿਲਨਾਡੂ ਦੀ ਅਨੁਕ੍ਰਿਤੀ ਵਾਸ ਬਣੀ 'ਫੈਮਿਨਾ ਮਿਸ ਇੰਡੀਆ 2018 ,ਮਾਨੂਸ਼ੀ ਛਿੱਲਰ ਨੇ ਪਹਿਨਾਇਆ ਤਾਜ:ਤਾਮਿਲਨਾਡੂ ਦੀ 19 ਸਾਲਾਂ ਕਾਲਜ ਦੀ ਵਿਦਿਆਰਥਣ ਅਨੁਕ੍ਰਿਤੀ ਵਾਸ ਨੇ 'ਫੈਮਿਨਾ ਮਿਸ ਇੰਡੀਆ 2018' ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ।ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਨੇ ਅਨੁਕ੍ਰਿਤੀ ਵਾਸ ਨੂੰ ਇਹ ਤਾਜ ਪਹਿਨਾਇਆ ਹੈ।ਦੇਸ਼ ਦੇ ਸਭ ਤੋਂ ਵੱਡੇ ਸੁੰਦਰਤਾ ਮੁਕਾਬਲੇ 'ਫੈਮਿਨਾ' ਮਿਸ ਇੰਡੀਆ 2018 ਦਾ ਪ੍ਰੋਗਰਾਮ ਮੰਗਲਵਾਰ ਦੀ ਰਾਤ ਮੁੰਬਈ ਦੇ ਐਨਐਸਈਆਈ,ਡੋਮ,ਵਰਲੀ ਵਿੱਚ ਕਰਵਾਇਆ ਗਿਆ ਹੈ।ਇਸ ਸ਼ਾਨਦਾਰ ਸਮਾਰੋਹ ਦੌਰਾਨ ਅਨੁਕ੍ਰਿਤੀ ਨੂੰ 'ਫੈਮਿਨਾ ਮਿਸ ਇੰਡੀਆ 2018' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।ਇਸ ਦੌਰਾਨ ਹਰਿਆਣਾ ਦੀ 21 ਸਾਲਾਂ ਮੀਨਾਕਸ਼ੀ ਚੌਧਰੀ ਪਹਿਲੀ ਰਨਰ ਅੱਪ ਅਤੇ ਆਂਧਰਾ ਪ੍ਰਦੇਸ਼ ਦੀ ਸ਼੍ਰੇਆ ਰਾਓ ਕਮਵਰਾਪੂ ਦੂਸਰੀ ਰਨਰ ਅੱਪ ਰਹੀ ਹੈ।ਅਨੁਕ੍ਰਿਤੀ ਵਾਸ ਪੇਸ਼ੇ ਵਜੋਂ ਇੱਕ ਖਿਡਾਰਨ ਤੇ ਡਾਂਸਰ ਹੈ।ਆਪਣੀ ਮਾਂ ਦਾ ਖ਼ੁਆਬ ਪੂਰਾ ਕਰਨ ਲਈ ਉਹ ਫਰੈਂਚ ਭਾਸ਼ਾ ਵਿੱਚ ਬੀਏ ਕਰ ਰਹੀ ਹੈ।ਉਸ ਨੂੰ ਬਾਈਕ ਚਲਾਉਣਾ ਬਹੁਤ ਪਸੰਦ ਹੈ।ਭਵਿੱਖ ਵਿੱਚ ਉਹ ਸੁਪਰ ਮਾਡਲ ਬਣਨਾ ਚਾਹੁੰਦੀ ਹੈ।ਮੁੰਬਈ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਇੱਕ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਕਈ ਫ਼ਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।ਇਸ ਦੌਰਾਨ ਮਾਧੂਰੀ ਦੀਕਸ਼ਿਤ,ਕਰੀਨਾ ਕਪੂਰ ਖ਼ਾਨ ਤੇ ਜੈਕਲਿਨ ਨੇ ਧਮਾਕੇਦਾਰ ਡਾਂਸ ਪੇਸ਼ ਕੀਤਾ।ਇਸ ਦੇ ਨਾਲ ਹੀ ਕਰਨ ਜੌਹਰ ਤੇ ਆਯੂਸ਼ਮਾਨ ਖੁਰਾਨਾ ਨੇ ਆਪਣੀ ਹਾਸਰਸ ਕਾਮੇਡੀ ਨਾਲ ਸਭ ਨੂੰ ਖੂਬ ਹਸਾਇਆ।