ਗੁੱਸੇ ਵਿੱਚ ਆਈਆਂ ਔਰਤਾਂ ਨੇ ਆਪ ਆਗੂ ਦਾ ਚਾੜ੍ਹਿਆ ਕੁਟਾਪਾ, ਪੜ੍ਹੋ ਪੂਰਾ ਮਾਮਲਾ

By  Joshi November 2nd 2018 01:25 PM -- Updated: November 2nd 2018 03:22 PM

ਗੁੱਸੇ ਵਿੱਚ ਆਈਆਂ ਔਰਤਾਂ ਨੇ ਆਪ ਆਗੂ ਦਾ ਚਾੜ੍ਹਿਆ ਕੁਟਾਪਾ, ਪੜ੍ਹੋ ਪੂਰਾ ਮਾਮਲਾ,ਰਈਆ: ਪਿਛਲੇ ਦਿਨੀ ਕੁਝ ਔਰਤਾਂ ਵਲੋਂ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੀ ਕੁੱਟ-ਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਔਰਤਾਂ ਨੇ ਇਸ ਵਿਅਕਤੀ ਨੂੰ ਬਿਨ੍ਹਾਂ ਕੱਪੜਿਆਂ ਤੋਂ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਹੈ।

ਸੂਤਰਾਂ ਅਨੁਸਾਰ ਇਹ ਆਗੂ ਪਹਿਲਾ ਕਾਂਗਰਸ ਪਾਰਟੀਆਂ ਅਤੇ ਹੁਣ ਆਪ 'ਚ ਵਿਚਰ ਰਿਹਾ ਹੈ। ਇਹ ਆਗੂ ਬਾਬਾ ਬਕਾਲਾ ਕਸਬੇ ਨਾਲ ਸਬੰਧ ਰੱਖਦਾ ਹੈ, ਜਿਸ ਦਾ ਨਾਮ ਸਰਬਜੀਤ ਸਿੰਘ ਘੁੱਕਰ ਦੱਸਿਆ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਔਰਤਾਂ ਨੇ ਉਸ ਨੂੰ ਚਰਿੱਤਰਹੀਣ ਦੱਸਦਿਆ ਉਸ ਦੀ ਮਾਰ-ਕੁੱਟ ਕੀਤੀ ਗਈ ਹੈ।

ਹੋਰ ਪੜ੍ਹੋ: ਪੰਜਾਬ ਸਰਕਾਰ ਵੱਲੋਂ 8 ਨਵੰਬਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ

ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਇਹ ਵਿਅਕਤੀ ਸਾਡੀ ਪਾਰਟੀ ਨਾਲ ਹੀ ਸਬੰਧ ਰੱਖਦਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਦੀ ਕੁੱਟਮਾਰ ਜ਼ਮੀਨੀ ਝਗੜੇ ਕਾਰਨ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ਖਮੀ ਆਪ ਆਗੂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।

—PTC News

Related Post