ਐਪਲ ਨੇ ਕੀਤਾ ਵੱਡਾ ਐਲਾਨ, ਹੁਣ ਜਲਦੀ ਸਸਤੇ ਹੋਣਗੇ ਆਈਫੋਨ !!

By  Jashan A February 26th 2019 05:06 PM

ਐਪਲ ਨੇ ਕੀਤਾ ਵੱਡਾ ਐਲਾਨ, ਹੁਣ ਜਲਦੀ ਸਸਤੇ ਹੋਣਗੇ ਆਈਫੋਨ !!,ਨਵੀਂ ਦਿੱਲੀ: ਦੁਨੀਆਂ ਭਰ 'ਚ ਨਾਮ ਖੱਟਣ ਵਾਲੀ ਤੇ ਲੋਕਾਂ ਨੂੰ ਬੇਹਤਰੀਨ ਫ਼ੀਚਰਾਂ ਵਾਲੇ ਫੋਨ ਦੇਣ ਵਾਲੀ ਕੰਪਨੀ ਐੱਪਲ ਹੁਣ ਸਸਤਾ ਬ੍ਰਾਂਡ ਬਣਨ ਨੂੰ ਕਾਹਲੀ ਹੈ। ਇਸ ਦੀ ਜਾਣਕਾਰੀ ਕੰਪਨੀ ਦੇ ਸੀਓਓ ਜੇਫ ਵਿਲੀਅਮਜ਼ ਨੇ ਦਿੱਤੀ ਹੈ।

i phone ਐਪਲ ਨੇ ਕੀਤਾ ਵੱਡਾ ਐਲਾਨ, ਹੁਣ ਜਲਦੀ ਸਸਤੇ ਹੋਣਗੇ ਆਈਫੋਨ !!

ਕੰਪਨੀ ਨੇ ਆਈਫੋਨ ਦੀ ਕੀਮਤ ਘਟਾਉਣਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਉਸ ਨੇ ਚੀਨ 'ਚ ਵਿਕ੍ਰੇਤਾਵਾਂ ਜ਼ਰੀਏ ਵਿਕਰੀ ਲਈ ਆਈਫੋਨ ਦੀ ਕੀਮਤ 'ਚ ਕਟੌਤੀ ਕੀਤੀ ਹੈ।

i phone ਐਪਲ ਨੇ ਕੀਤਾ ਵੱਡਾ ਐਲਾਨ, ਹੁਣ ਜਲਦੀ ਸਸਤੇ ਹੋਣਗੇ ਆਈਫੋਨ !!

ਮਿਲੀ ਜਾਣਕਾਰੀ ਮੁਤਾਬਕ ਐੱਪਲ ਭਾਰਤ 'ਚ ਵੀ ਇਹੀ ਰਸਤਾ ਆਪਣਾ ਸਕਦੀ ਹੈ।ਨਾਰਥ ਕੈਰੋਲਿਨਾ ਸਥਿਤ ਏਲਨ ਯੂਨੀਵਰਸਿਟੀ 'ਚ ਇਕ ਭਾਸ਼ਣ 'ਚ ਵਿਲੀਅਮਜ਼ ਨੇ ਕਿਹਾ ਕਿ ਇਹ ਆਈਫੋਨ ਤੇ ਮੈਕ ਬੁਕ (ਲੈਪਟਾਪ) ਦੀ ਉੱਚੀ ਕੀਮਤ ਨੂੰ ਲੈ ਕੇ ਚਿੰਤਾਵਾਂ ਸਮਝਦੇ ਹਨ। ਅਸੀਂ ਸਿਰਫ ਅਮੀਰਾਂ ਦੀ ਕੰਪਨੀ ਬਣ ਕੇ ਨਹੀਂ ਰਹਿਣਾ ਚਾਹੁੰਦੇ ਹਾਂ।

i phone ਐਪਲ ਨੇ ਕੀਤਾ ਵੱਡਾ ਐਲਾਨ, ਹੁਣ ਜਲਦੀ ਸਸਤੇ ਹੋਣਗੇ ਆਈਫੋਨ !!

ਐੱਪਲ ਦੇ ਸੀਈਓ ਟਿਮ ਕੁਕ ਨੇ ਆਈਫੋਨ ਦੀ ਵਿਕਰੀ ਨਾ ਵਧਣ ਬਾਰੇ ਕਿਹਾ ਸੀ ਕਿ ਉਭਰਦੇ ਬਾਜ਼ਾਰਾਂ 'ਚ ਗਾਹਕ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਲੰਬੇ ਸਮੇਂ ਤਕ ਪੁਰਾਣੇ ਆਈਫੋਨ ਦੀ ਵਰਤੋਂ ਕਰਦੇ ਹਨ। ਪਿਛਲੇ ਸਾਲ ਕੰਪਨੀ ਦੀ ਉਭਰਦੇ ਬਾਜ਼ਾਰਾਂ 'ਚ ਵਿਕਰੀ 15 ਫ਼ੀਸਦੀ ਘੱਟ ਗਈ।

-PTC News

Related Post