ਭਾਰਤ -ਚੀਨ ਦੀ ਸਰਹੱਦ 'ਤੇ ਜਾਰੀ ਤਣਾਅ ਵਿਚਕਾਰ ਫ਼ੌਜ ਮੁਖੀ ਅੱਜ ਕਰਨਗੇ ਲੇਹ ਦਾ ਦੌਰਾ

By  Shanker Badra June 23rd 2020 03:14 PM

ਭਾਰਤ -ਚੀਨ ਦੀ ਸਰਹੱਦ 'ਤੇ ਜਾਰੀ ਤਣਾਅ ਵਿਚਕਾਰ ਫ਼ੌਜ ਮੁਖੀ ਅੱਜ ਕਰਨਗੇ ਲੇਹ ਦਾ ਦੌਰਾ:ਨਵੀਂ ਦਿੱਲੀ : ਭਾਰਤ ਅਤੇ ਚੀਨ ਦਰਮਿਆਨ ਕੰਟਰੋਲ ਰੇਖਾ (ਐਲਏਸੀ) ਉੱਤੇ ਚੱਲ ਰਹੇ ਤਣਾਅ ਵਿਚਾਲੇ ਅੱਜ ਮੰਗਲਵਾਰ ਨੂੰ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਲੇਹ ਦਾ ਦੌਰਾ ਕਰਨਗੇ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਫੌਜ ਮੁਖੀ ਪਹਿਲੀ ਵਾਰ ਲੇਹ ਜਾ ਰਹੇ ਹਨ ,ਜਿੱਥੇ ਉਹ ਫੌਜੀ ਅਧਿਕਾਰੀਆਂ ਅਤੇ ਸੈਨਿਕਾਂ ਨਾਲ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਤਾਜ਼ਾ ਹਲਾਤਾਂ ਦਾ ਜਾਇਜ਼ਾ ਲੈਣਗੇ।

ਸੈਨਾ ਮੁਖੀ ਦੀ ਇਹ ਫੇਰੀ ਕਮਾਂਡਰਾਂ ਦੀ ਕਾਨਫਰੰਸ ਤੋਂ ਬਾਅਦ ਦੁਪਹਿਰ ਨੂੰ ਹੋਵੇਗੀ। ਸੈਨਾ ਮੁਖੀ ਦੀ ਇਹ ਯਾਤਰਾ ਦੋ ਦਿਨਾਂ ਦੀ ਹੋਵੇਗੀ। ਇਸ ਦੌਰੇ 'ਤੇ ਉਹ ਗਾਲਵਾਨ ਘਾਟੀ 'ਚ ਜ਼ਖਮੀ ਹੋਏ ਭਾਰਤੀ ਸੈਨਿਕਾਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਨਾਰਵਾਨੇ ਇਸ ਦੌਰੇ 'ਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਅੱਗੇ ਦੀ ਰਣਨੀਤੀ 'ਤੇ ਵੀ ਵਿਚਾਰ ਵਟਾਂਦਰੇ ਕਰਨਗੇ। ਵਾਪਿਸ ਆਉਣ 'ਤੇ ਉਹ ਸ੍ਰੀਨਗਰ ਵਿਖੇ 15 ਕੋਰ ਦੀ ਯਾਤਰਾ ਵੀ ਕਰਨਗੇ।

Army chief  Manoj Mukund Naravane to visit Leh to review progress in talks with Chinese military ਭਾਰਤ -ਚੀਨ ਦੀ ਸਰਹੱਦ 'ਤੇ ਜਾਰੀ ਤਣਾਅ ਵਿਚਕਾਰ ਫ਼ੌਜ ਮੁਖੀ ਅੱਜ ਕਰਨਗੇ ਲੇਹ ਦਾ ਦੌਰਾ

ਮਿਲੀ ਜਾਣਕਾਰੀ ਮੁਤਾਬਕ ਫੌਜ ਮੁਖੀ ਅੱਜ ਦਿੱਲੀ ਵਿਚ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ ਖਤਮ ਹੋਣ ਤੋਂ ਬਾਅਦ ਲੇਹ ਦੇ ਲਈ ਰਵਾਨਾ ਹੋਣਗੇ। ਉਹ ਉੱਥੇ 14 ਕੋਰ ਦੇ ਅਧਿਕਾਰੀਆਂ ਨਾਲ ਜ਼ਮੀਨੀ ਸਥਿਤੀ ਅਤੇ ਚੀਨੀ ਫੌਜ ਨਾਲ ਗੱਲਬਾਤ ਵਿਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਐਮਐਮ ਨਰਵਣੇ ਦਾ ਇਹ ਦੌਰਾਨ ਸੈਨਾ ਦੀ ਤਿਆਰੀਆਂ ਪੱਖੋਂ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਇਸ ਦੌਰਾਨ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਰਮੀ ਚੀਫ ਲੇਹ ਦੇ ਮਿਲਟਰੀ ਹਸਪਤਾਲ ਵਿਚ ਇਲਾਜ ਕਰਵਾ ਰਹੇ ਜ਼ਖ਼ਮੀ ਜਵਾਨਾਂ ਨੂੰ ਵੀ ਮਿਲ ਸਕਦੇ ਹਨ, ਜੋ ਕਿ ਚੀਨ ਨਾਲ ਹਿੰਸਕ ਝੜਪ ਵਿਚ ਫੱਟੜ ਹੋ ਗਏ ਸਨ। ਇਸ ਤੋਂ ਇਲਾਵਾ ਉਹ 14 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਨਗੇ। ਸਿੰਘ ਉਨ੍ਹਾਂ ਨੂੰ ਬੀਤੇ ਦਿਨ ਚੀਨੀ ਫੌਜੀ ਕਮਾਂਡਰ ਨਾਲ ਹੋਈ ਮੀਟਿੰਗ ਦਾ ਬਿਊਰਾ ਦੇਣਗੇ।

-PTCNews

Related Post