ਭਾਰਤ -ਪਾਕਿ ਰਿਸ਼ਤਿਆਂ 'ਚ ਆਈ ਵੱਡੀ ਤਰੇੜ , ਇਮਰਾਨ ਖ਼ਾਨ ਨੇ ਭਾਰਤ ਨਾਲ ਕੂਟਨੀਤਕ ਰਿਸ਼ਤੇ ਘਟਾਉਣ ਬਾਰੇ ਲਿਆ ਫ਼ੈਸਲਾ

By  Shanker Badra August 8th 2019 11:05 AM

ਭਾਰਤ -ਪਾਕਿ ਰਿਸ਼ਤਿਆਂ 'ਚ ਆਈ ਵੱਡੀ ਤਰੇੜ , ਇਮਰਾਨ ਖ਼ਾਨ ਨੇ ਭਾਰਤ ਨਾਲ ਕੂਟਨੀਤਕ ਰਿਸ਼ਤੇ ਘਟਾਉਣ ਬਾਰੇ ਲਿਆ ਫ਼ੈਸਲਾ:ਨਵੀਂ ਦਿੱਲੀ : ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਹਟਾਉਣ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਦੀ ਬੌਖਲਾਹਟ ਸਾਹਮਣੇ ਆਈ ਹੈ। ਪਾਕਿਸਤਾਨ ਨੇ ਇਸ ਹਾਲਾਤ 'ਤੇ ਵਿਚਾਰ ਲਈ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ 'ਚ ਨੈਸ਼ਨਲ ਸਕਿਓਰਿਟੀ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਕੀਤੀ ਹੈ। ਉਸ ਮੀਟਿੰਗ ਵਿੱਚ ਇਮਰਾਨ ਖ਼ਾਨ ਨੇ ਭਾਰਤ ਨਾਲ ਕੂਟਨੀਤਕ ਸਬੰਧ ਘਟਾਉਣ, ਦੁਪੱਖੀ ਵਪਾਰ ਬੰਦ ਕਰਨ ਅਤੇ ਦੁਵੱਲੇ ਪ੍ਰਬੰਧਾਂ ਦੀ ਸਮੀਖਿਆ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

Article 370: Pak PM Imran Khan Decided to reduce diplomatic relations with India
ਭਾਰਤ -ਪਾਕਿ ਰਿਸ਼ਤਿਆਂ 'ਚ ਆਈ ਵੱਡੀ ਤਰੇੜ , ਇਮਰਾਨ ਖ਼ਾਨ ਨੇ ਭਾਰਤ ਨਾਲ ਕੂਟਨੀਤਕ ਰਿਸ਼ਤੇ ਘਟਾਉਣ ਬਾਰੇ ਲਿਆ ਫ਼ੈਸਲਾ

ਪਾਕਿਸਤਾਨ ਨੇ ਭਾਰਤ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਲਈ ਆਪਣਾ ਹਵਾਈ ਲਾਂਘਾ ਵੀ ਪੰਜ ਸਤੰਬਰ ਤੱਕ ਬੰਦ ਕਰ ਦਿੱਤਾ ਹੈ। ਪਾਕਿਸਤਾਨ ਵੱਲੋਂ ਏਅਰ ਕਾਰੀਡੋਰ ਬੰਦ ਕੀਤੇ ਜਾਣ ਨਾਲ ਭਾਰਤ ਦੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ 12 ਮਿੰਟ ਦਾ ਵਾਧੂ ਸਮਾਂ ਲੱਗੇਗਾ। ਇਸ ਰੂਟ ਰਾਹੀਂ ਏਅਰ ਇੰਡੀਆ ਰੋਜ਼ਾਨਾ 50 ਉਡਾਣਾਂ ਸੰਚਾਲਿਤ ਕਰੇਗੀ।

Article 370: Pak PM Imran Khan Decided to reduce diplomatic relations with India
ਭਾਰਤ -ਪਾਕਿ ਰਿਸ਼ਤਿਆਂ 'ਚ ਆਈ ਵੱਡੀ ਤਰੇੜ , ਇਮਰਾਨ ਖ਼ਾਨ ਨੇ ਭਾਰਤ ਨਾਲ ਕੂਟਨੀਤਕ ਰਿਸ਼ਤੇ ਘਟਾਉਣ ਬਾਰੇ ਲਿਆ ਫ਼ੈਸਲਾ

ਇਸ ਦੇ ਨਾਲ ਹੀ ਮੀਟਿੰਗ 'ਚ ਪਾਕਿ ਦੇ ਸੁਤੰਤਰਤਾ ਦਿਵਸ ਯਾਨੀ 14 ਅਗਸਤ ਨੂੰ ਕਸ਼ਮੀਰੀਆਂ ਨਾਲ ਸਦਭਾਵਨਾ ਦਿਵਸ ਦੇ ਤੌਰ 'ਤੇ ਅਤੇ ਭਾਰਤ ਦੇ ਸੁਤੰਤਰਤਾ ਦਿਵਸ 15 ਅਗਸਤ ਨੂੰ ਬਲੈਕ ਡੇ ਦੇ ਤੌਰ 'ਤੇ ਮਨਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਮੀਟਿੰਗ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੀ ਫ਼ੌਜ ਨੂੰ ਚੌਕਸ ਰਹਿਣ ਦਾ ਵੀ ਨਿਰਦੇਸ਼ ਦਿੱਤਾ ਹੈ।ਇਸ ਨਾਲ ਦੋਵੇਂ ਦੇਸ਼ਾਂ 'ਚ ਕਰਤਾਰਪੁਰ ਕਾਰੀਡੋਰ ਸ਼ੁਰੂ ਕਰਨ ਲਈ ਹੋ ਰਹੀ ਗੱਲਬਾਤ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਪਾਕਿਸਤਾਨ ਨੇ ਕਿਹਾ ਕਿ ਹੈ ਮੌਜੂਦਾ ਹਰ ਦੋ ਪੱਖੀ ਵਿਵਸਥਾ ਦੀ ਸਮੀਖਿਆ ਕੀਤੀ ਜਾਵੇਗੀ। ਇਸ ਕਾਰੀਡੋਰ ਬਾਰੇ ਛੇਤੀ ਹੀ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਦੀ ਗੱਲਬਾਤ ਵੀ ਹੋਣ ਵਾਲੀ ਹੈ।

Article 370: Pak PM Imran Khan Decided to reduce diplomatic relations with India
ਭਾਰਤ -ਪਾਕਿ ਰਿਸ਼ਤਿਆਂ 'ਚ ਆਈ ਵੱਡੀ ਤਰੇੜ , ਇਮਰਾਨ ਖ਼ਾਨ ਨੇ ਭਾਰਤ ਨਾਲ ਕੂਟਨੀਤਕ ਰਿਸ਼ਤੇ ਘਟਾਉਣ ਬਾਰੇ ਲਿਆ ਫ਼ੈਸਲਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੰਡੀਗੜ੍ਹ ਦੀ ਮਹਿਲਾ ਕਾਂਸਟੇਬਲ ਨੂੰ ਵਰਦੀ ਪਾ ਕੇ TikTok ‘ਤੇ ਸਟਾਈਲ ਮਾਰਨਾ ਪਿਆ ਮਹਿੰਗਾ

ਦੱਸ ਦਈਏ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਦੀ ਧਾਰਾ 370 ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨੂੰ ਮਿਲਿਆ ਖ਼ਾਸ ਸੂਬੇ ਦਾ ਦਰਜਾ ਵੀ ਖਤਮ ਹੋ ਗਿਆ ਹੈ।ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਵਿਚ ਵੰਡ ਦਿੱਤਾ ਗਿਆ ਹੈ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣਗੇ।

-PTCNews

Related Post