ਤਿਉਹਾਰਾਂ ਦੇ ਦਿਨਾਂ ਵਿੱਚ ਹੋ ਜਾਵੋਂ ਸਾਵਧਾਨ ! ਜੇਕਰ ਤੁਸੀਂ ਵੀ ਪੀ ਰਹੇ ਹੋ ਇਸ ਤਰ੍ਹਾਂ ਦਾ ਦੁੱਧ,ਦੇਖੋ ਵੀਡੀਓ

By  Shanker Badra October 17th 2018 04:17 PM

ਤਿਉਹਾਰਾਂ ਦੇ ਦਿਨਾਂ ਵਿੱਚ ਹੋ ਜਾਵੋਂ ਸਾਵਧਾਨ ! ਜੇਕਰ ਤੁਸੀਂ ਵੀ ਪੀ ਰਹੇ ਹੋ ਇਸ ਤਰ੍ਹਾਂ ਦਾ ਦੁੱਧ,ਦੇਖੋ ਵੀਡੀਓ:ਪੰਜਾਬ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਦਾ ਧੰਦਾ ਜ਼ੋਰਾਂ ‘ਤੇ ਹੈ।ਪੰਜਾਬ ਵਿਚ ਮਿਰਚ-ਮਸਾਲਿਆਂ ਤੋਂ ਲੈ ਕੇ ਦੇਸੀ ਘਿਓ ਤੱਕ ਸਭ ਵਿਚ ਮਿਲਾਵਟ ਦਰਜ ਕੀਤੀ ਗਈ ਹੈ।ਅੱਜ ਕਿਸੇ ਵੀ ਖਾਣ ਪੀਣ ਵਾਲੀ ਵਸਤੂ ਦਾ ਤੁਸੀਂ ਟੈੱਸਟ ਕਰਵਾ ਲਓ ਤਾਂ 99 ਪ੍ਰਤੀਸ਼ਤ ਉਸ ਦੀ ਰਿਪੋਰਟ ਫ਼ੇਲ੍ਹ ਹੀ ਆਵੇਗੀ।

ਪੰਜਾਬ ਵਿਚ ਜਿੱਥੇ ਵੱਡੀ ਮਾਤਰਾ ‘ਚ ਮਿਲਾਵਟ ਵਾਲੀਆਂ ਵਸਤੂਆਂ ਵਿਕ ਰਹੀਆਂ ਹਨ,ਉਸੇ ਹੀ ਤਰ੍ਹਾਂ ਦੁੱਧ ਵੀ ਮਿਲਾਵਟ ਵਾਲਾ ਖੁੱਲ੍ਹੇਆਮ ਬਾਜ਼ਾਰਾਂ ਵਿਚ ਵਿਕ ਰਿਹਾ ਹੈ।ਤਿਉਹਾਰਾਂ ਦੇ ਦਿਨਾਂ ‘ਚ ਆ ਕੇ ਦੁੱਧ ਦੀ ਮੰਗ ਵੱਧ ਜਾਂਦੀ ਹੈ, ਕਿਉਂਕਿ ਦੁੱਧ ਤੋਂ ਹੀ ਦੁਕਾਨਦਾਰ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਬਣਾ ਕੇ ਲੋਕਾਂ ਨੂੰ ਵੇਚਦੇ ਹਨ।ਜਿਸ ਕਾਰਨ ਦੁੱਧ ਦੀ ਬਹੁਤੀ ਪੂਰਤੀ ਸਿੰਸੈਟਿਕ ਦੁੱਧ ਜਾਂ ਪੈਕਟ ਵਾਲੇ ਦੁੱਧ ਰਾਹੀ ਹੀ ਹੁੰਦੀ ਹੈ।

ਜਿਸ ਦੀ ਇੱਕ ਵੀਡੀਓ ਅੱਜ -ਕੱਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਜਿਸ ਵਿੱਚ ਨਕਲੀ ਦੁੱਧ ਬਣਾਉਣ ਵਾਲਾ ਕੈਮੀਕਲ ਅੱਜ-ਕੱਲ ਸ਼ਰੇਆਮ ਵਿੱਕ ਰਿਹਾ ਹੈ।ਇਸ ਤਹਿਤ ਇਹ ਦੁੱਧ ਬਣਾਉਣ ਵਾਲਾ ਕੈਮੀਕਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ।ਇਨ੍ਹਾਂ ਦਿਨਾਂ ਵਿੱਚ ਪੰਜਾਬ 'ਚ ਤਿਉਹਾਰਾਂ ਦਾ ਸੀਜ਼ਨ ਹੈ।ਜਿਸ ਦੇ ਲਈ ਲੋਕ ਇਨ੍ਹਾਂ ਤਿਉਹਾਰਾਂ ਦੇ ਮੱਦੇਨਜ਼ਰ ਡੇਅਰੀਆਂ ਤੋਂ ਦੁੱਧ ਖਰੀਦ ਦੇ ਹਨ ਪਰ ਕੁੱਝ ਡੇਅਰੀਆਂ ਵਾਲੇ ਕੈਮੀਕਲ ਵਾਲਾ ਨਕਲੀ ਦੁੱਧ ਵੇਚ ਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ।

ਜੇਕਰ ਗੌਰ ਕੀਤੀ ਜਾਵੇਂ ਕਿ ਅਸੀਂ ਵੀ ਇਸ ਤਰ੍ਹਾਂ ਦਾ ਕੈਮੀਕਲ ਨਕਲੀ ਦੁੱਧ ਪੀਣ ਲਈ ਮਜ਼ਬੂਰ ਹਾਂ ਤਾਂ ਇਸ ਨਾਲ ਸਿਹਤ ਨਹੀਂ ਬਣੇਗੀ ਪਰ ਬਿਮਾਰੀਆਂ ਜ਼ਰੂਰ ਲੱਗ ਜਾਣਗੀਆਂ।ਜਿਸ ਕਰਕੇ ਲੋਕਾਂ ਨੂੰ ਇਨ੍ਹਾਂ ਤਿਉਹਾਰਾਂ ਦੇ ਦਿਨ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

-PTCNews

Related Post