ਸਿੱਧੂ ਵੱਲੋਂ ਕੈਪਟਨ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਹੁਣ ਅਰੁਣਾ ਚੋਧਰੀ ਨੇ ਵੀ ਤੋੜੀ ਚੁੱਪ

By  Jashan A December 2nd 2018 06:14 PM

ਸਿੱਧੂ ਵੱਲੋਂ ਕੈਪਟਨ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਹੁਣ ਅਰੁਣਾ ਚੋਧਰੀ ਨੇ ਵੀ ਤੋੜੀ ਚੁੱਪ,ਚੰਡੀਗੜ੍ਹ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਬਾਰੇ ਦਿੱਤੇ ਬਿਆਨ ਕਰਕੇ ਬੁਰੀ ਤਰ੍ਹਾਂ ਫ਼ਸ ਗਏ ਹਨ।ਜਿਸ ਕਰਕੇ ਸਿੱਧੂ ਨੂੰ ਆਪਣੇ ਵਰਕਰਾਂ ਅਤੇ ਲੀਡਰਾਂ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸੇ ਦੌਰਾਨ ਅਰੁਣਾ ਚੌਧਰੀ ਨੇ ਸਿੱਧੂ ਤੇ ਤੰਜ ਕਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਸਾਡੇ ਪੰਜਾਬ ਦੇ ਮੁਖੀ ਹਨ ਅਤੇ ਸਮੁੱਚੀ ਕੈਬਨਿਟ ਉਨ੍ਹਾਂ ਦੀ ਅਗਵਾਈ ਹੇਠ ਹੀ ਕੰਮ ਕਰ ਰਹੀ ਹੈ।ਇਸ ਤੋਂ ਪਹਿਲਾਂ ਪਾਰਟੀ ਦੇ ਹੋਰ ਨੁਮਾਇੰਦਿਆਂ ਨੇ ਵੀ ਸਿੱਧੂ ਦੇ ਇਸ ਬਿਆਨ ਤੇ ਰੋਸ ਜਾਹਿਰ ਕਰਦੇ ਹੋਏ ਕੈਬਿਨੇਟ ਦੇ ਅਹੁਦੇ ਤੋਂ ਅਸਤੀਫਾ ਮੰਗਿਆ ਹੈ।

ਸਿੱਧੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜਿਸ ਸਮਾਗਮ 'ਚ ਸ਼ਿਰਕਤ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੱਧੂ ਨੂੰ ਸੱਦਾ ਦਿੱਤਾ ਸੀ।

ਇਸ ਸਮਾਗਮ ਵਿੱਚ ਸਿੱਧੂ ਨੇ ਕੈਪਟਨ ਦੀ ਸਲਾਹ ਤੋਂ ਬਿਨਾਂ ਹੀ ਸ਼ਿਰਕਤ ਕੀਤੀ।ਜਦੋਂ ਸਿੱਧੂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵਿਵਾਦਿਤ ਟਿੱਪਣੀ ਕਰਦਿਆਂ ਕਿਹਾ, ‘ਕਿਹੜਾ ਕੈਪਟਨ, ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ।

-PTC News

Related Post