ਅਰੁਣਾਚਲ ਪ੍ਰਦੇਸ਼ 'ਚ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ , ਲੋਕਾਂ ਦੀ ਉੱਡੀ ਨੀਂਦ

By  Shanker Badra July 20th 2019 09:55 AM

ਅਰੁਣਾਚਲ ਪ੍ਰਦੇਸ਼ 'ਚ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ , ਲੋਕਾਂ ਦੀ ਉੱਡੀ ਨੀਂਦ:ਇਟਨਾਗਰ : ਅਰੁਣਾਚਲ ਪ੍ਰਦੇਸ਼ 'ਚ ਅੱਜ ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤੀ ਮੌਸਮ ਵਿਭਾਗ ਮੁਤਾਬਕ ਸਵੇਰੇ ਕਰੀਬ 4.24 ਵਜੇ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

Arunachal Pradesh Earthquake , magnitude of 5.5 on the Richter Scale hit East Kameng ਅਰੁਣਾਚਲ ਪ੍ਰਦੇਸ਼ 'ਚ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ , ਲੋਕਾਂ ਦੀ ਉੱਡੀ ਨੀਂਦ

ਮਿਲੀ ਜਾਣਕਾਰੀ ਮੁਤਾਬਕ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.5 ਮਾਪੀ ਗਈ ਹੈ।ਇਸ ਕਾਰਨ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Arunachal Pradesh Earthquake , magnitude of 5.5 on the Richter Scale hit East Kameng ਅਰੁਣਾਚਲ ਪ੍ਰਦੇਸ਼ 'ਚ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ , ਲੋਕਾਂ ਦੀ ਉੱਡੀ ਨੀਂਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਖੰਨਾ ਪੁਲਿਸ ਨੇ ਯੂਪੀ ਦੇ ਚਾਰ ਗੈਂਗਸਟਰਾਂ ਨੂੰ ਅਸਲੇ ਸਮੇਤ ਕੀਤਾ ਕਾਬੂ , ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜ਼ਾਮ

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਵੀ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਸੀ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਉੱਤਰ-ਪੂਰਬ ਦੇ ਹੋਰਨਾਂ ਸੂਬਿਆਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

-PTCNews

Related Post