ਅਰੁਣਾਚਲ ਪ੍ਰਦੇਸ਼ 'ਚ ਹੜ੍ਹ ਕਾਰਨ ਕਈ ਲੋਕ ਲਾਪਤਾ , ਫਸੇ ਲੋਕਾਂ ਨੂੰ ਬਚਾਉਣ ਲਈ ਸੁਰੱਖਿਆ ਬਲ ਤਾਇਨਾਤ

By  Shanker Badra July 10th 2019 06:54 PM

ਅਰੁਣਾਚਲ ਪ੍ਰਦੇਸ਼ 'ਚ ਹੜ੍ਹ ਕਾਰਨ ਕਈ ਲੋਕ ਲਾਪਤਾ , ਫਸੇ ਲੋਕਾਂ ਨੂੰ ਬਚਾਉਣ ਲਈ ਸੁਰੱਖਿਆ ਬਲ ਤਾਇਨਾਤ:ਅਰੁਣਾਚਲ ਪ੍ਰਦੇਸ਼ : ਅਰੁਣਾਚਲ ਪ੍ਰਦੇਸ਼ 'ਚ ਸੋਮਵਾਰ ਨੂੰ ਬੱਦਲ ਫਟਣ ਕਾਰਨ ਆਏ ਹੜ੍ਹ ਤੋਂ ਬਾਅਦ ਮੋਹਲੇਧਾਰ ਬਾਰਿਸ਼ ਕਾਰਨ ਕਈ ਇਲਾਕਿਆਂ ਹੜ੍ਹ ਆ ਗਿਆ ਹੈ। ਇਸ ਦੌਰਾਨ ਪੱਛਮੀ ਕਾਮੇਜ਼ ਜਿਲ੍ਹੇ ਸਥਿਤ ਭਾਲੂਕਪੋਂਗ ਦੇ ਟੇਂਗਾ 'ਚ ਕਈ ਲੋਕ ਹੜ੍ਹ 'ਚ ਫਸ ਗਏ ਹਨ ਤੇ ਕਈ ਲੋਕ ਲਾਪਤਾ ਹੋਣ ਦਾ ਵੀ ਖ਼ਦਸ਼ਾ ਹੈ।

 ArunachalPradesh: Several stranded & some reported missing in the floods in Tenga Pani of Bhalukpong ਅਰੁਣਾਚਲ ਪ੍ਰਦੇਸ਼ 'ਚ ਹੜ੍ਹ ਕਾਰਨ ਕਈ ਲੋਕ ਲਾਪਤਾ , ਫਸੇ ਲੋਕਾਂ ਨੂੰ ਬਚਾਉਣ ਲਈ ਸੁਰੱਖਿਆ ਬਲ ਤਾਇਨਾਤ

ਇਸ ਦੌਰਾਨ ਫਸੇ ਲੋਕਾਂ ਨੂੰ ਬਚਾਉਣ ਲਈ ਆਫ਼ਤਾ ਪ੍ਰਬੰਧਨ ਅਧਿਕਾਰੀਆਂ ਨਾਲ ਫ਼ੌਜ ਤੇ ਨੀਮ ਫ਼ੌਜੀ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜ 'ਚ ਲੱਗਾ ਹੋਇਆ ਹੈ।

ArunachalPradesh: Several stranded & some reported missing in the floods in Tenga Pani of Bhalukpong ਅਰੁਣਾਚਲ ਪ੍ਰਦੇਸ਼ 'ਚ ਹੜ੍ਹ ਕਾਰਨ ਕਈ ਲੋਕ ਲਾਪਤਾ , ਫਸੇ ਲੋਕਾਂ ਨੂੰ ਬਚਾਉਣ ਲਈ ਸੁਰੱਖਿਆ ਬਲ ਤਾਇਨਾਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ’ਤੇ ਬਣਾਈ ਕਮੇਟੀ ਦੀ ਹੋਈ ਮੀਟਿੰਗ , ਅਗਲੀ ਮੀਟਿੰਗ ‘ਚ ਮੁਕੰਮਲ ਤੱਥ ਜਨਤਕ ਕਰਾਂਗੇ : ਪ੍ਰੋ. ਬਡੂੰਗਰ

ਦੱਸ ਦੇਈਏ ਕਿ ਸੋਮਵਾਰ ਸ਼ਾਮ ਨੂੰ ਬੋਮਡਿਲਾ ਇਲਾਕੇ ਕੋਲ ਬੱਦਲ ਫੱਟ ਗਿਆ ਸੀ। ਓਥੇ ਬੱਦਲ ਫਟਣ ਤੋਂ ਬਾਅਦ ਕਰੀਬ ਇਕ ਘੰਟੇ ਤੱਕ ਮੋਹਲੇਧਾਰ ਬਾਰਿਸ਼ ਹੋਈ।ਜਿਸ ਤੋਂ ਬਾਅਦ ਖ਼ਦਸ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਹੜ੍ਹ 'ਚ ਕਰੀਬ 800 ਲੋਕ ਫਸੇ ਹੋਏ ਹਨ।ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜ 'ਚ ਲੱਗਾ ਹੋਇਆ ਹੈ।

-PTCNews

Related Post