ਪੰਜਾਬ 'ਚ ਜਾਰੀ ਕੋਰੋਨਾ ਕਹਿਰ ਅੱਜ 4653 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਨੇ ਗਵਾਈ ਜਾਨ

By  Jagroop Kaur April 19th 2021 11:02 PM

ਅਜ ਦੇਸ਼ ਵਿਚ ਕੀਤੀਆਂ ਗਈਆਂ ਪਾਬੰਦੀਆਂ ਸਿੱਧ ਕਰਦਿਆਂ ਹਨ ਕਿ ਕੋਰੋਨਾ ਦਾ ਕਹਿਰ ਕਿੰਨਾ ਵੱਧ ਚੁੱਕਿਆ ਹੈ ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ। ਉਥੇ ਹੀ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ।Coronavirus (Covid-19)

Read More : ਜਾਣੋ 18 ਸਾਲ ਤੋਂ ਉਪਰ ਦੇ ਲੋਕ ਕਿਸ ਤਰ੍ਹਾਂ ਕਰਵਾ ਸਕਦੇ ਹਨ ਟੀਕਾਕਰਨ ਲਈ ਨਾਮ ਰਜਿਸਟਰ

ਦਿਨ ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਦੇ 4653 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 84 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 304660 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 7985 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 29741 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 4653 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6639409 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।Coronavirus: 46,232 fresh COVID-19 cases in India, 0.7% higher than  yesterday; 90.5 lakh total cases so far, 1,32,726 deaths

Read More : ਬੋਰਿਸ ਜਾਨਸਨ ਨੇ ਰੱਦ ਕੀਤਾ ਭਾਰਤ ਦੋਰਾ, ਕੋਰੋਨਾ ਦੇ ਵੱਧ ਰਹੇ…

ਉਥੇ ਹੀ ਜੇਕਰ ਸੁਬਾਈਂ ਦੀ ਗੱਲ ਕਰੀਐ ਤਾਂ ਵੱਖ ਵੱਖ ਸੂਬੇ ਚ ਮਰੀਜ਼ਾਂ ਦੀ ਗਿਣਤੀ ਹੇਠ ਲਿਖੇ ਵੇਰਵੇ ਤਹਿਤ ਰਹੀ

ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 758, ਜਲੰਧਰ 380, ਐਸ. ਏ. ਐਸ. ਨਗਰ 792, ਪਟਿਆਲਾ 304, ਅੰਮ੍ਰਿਤਸਰ 342, ਹੁਸ਼ਿਆਰਪੁਰ 178, ਬਠਿੰਡਾ 221, ਗੁਰਦਾਸਪੁਰ 198, ਕਪੂਰਥਲਾ 137, ਐੱਸ. ਬੀ. ਐੱਸ. ਨਗਰ 52, ਪਠਾਨਕੋਟ 175, ਸੰਗਰੂਰ 126, ਫਿਰੋਜ਼ਪੁਰ 43, ਰੋਪੜ 80, ਫਰੀਦਕੋਟ 153, ਫਾਜ਼ਿਲਕਾ 79, ਸ੍ਰੀ ਮੁਕਤਸਰ ਸਾਹਿਬ 174, ਫਤਿਹਗੜ੍ਹ ਸਾਹਿਬ 51, ਤਰਨਤਾਰਨ 165, ਮੋਗਾ 92, ਮਾਨਸਾ 125 ਅਤੇ ਬਰਨਾਲਾ 'ਚ 28 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Related Post