"ਇਨਸਾਨੀਅਤ ਅਜੇ ਵੀ ਜ਼ਿੰਦਾ ਹੈ", ਮੁਸਲਮਾਨ ਆਟੋ ਰਿਕਸ਼ਾ ਵਾਲੇ ਨੇ ਕਰਫਿਊ ਤੋੜ ਗਰਭਵਤੀ ਹਿੰਦੂ ਮਹਿਲਾ ਨੂੰ ਪਹੁੰਚਾਇਆ ਹਸਪਤਾਲ

By  Jashan A May 16th 2019 09:37 PM

"ਇਨਸਾਨੀਅਤ ਅਜੇ ਵੀ ਜ਼ਿੰਦਾ ਹੈ", ਮੁਸਲਮਾਨ ਆਟੋ ਰਿਕਸ਼ਾ ਵਾਲੇ ਨੇ ਕਰਫਿਊ ਤੋੜ ਗਰਭਵਤੀ ਹਿੰਦੂ ਮਹਿਲਾ ਨੂੰ ਪਹੁੰਚਾਇਆ ਹਸਪਤਾਲ,ਅਸਮ: ਅਸਮ ਦੇ ਹੈਲਾਕਾਂਡੀ 'ਚ ਕਰਫਿਊ ਦੌਰਾਨ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਸਭ ਹੈਰਾਨ ਰਹਿ ਗਏ। ਦਰਅਸਲ, ਇਥੇ ਇੱਕ ਮੁਸਲਮਾਨ ਆਟੋ ਰਿਕਸ਼ਾ ਵਾਲੇ ਨੇ ਕਰਫਿਊ ਤੋੜਦੇ ਹੋਏ ਜਣੇਪਾ ਪੀੜ ਹਿੰਦੂ ਔਰਤ ਨੂੰ ਹਸਪਤਾਲ ਪਹੁੰਚਾਇਆ।

aut "ਇਨਸਾਨੀਅਤ ਅਜੇ ਵੀ ਜ਼ਿੰਦਾ ਹੈ", ਮੁਸਲਮਾਨ ਆਟੋ ਰਿਕਸ਼ਾ ਵਾਲੇ ਨੇ ਕਰਫਿਊ ਤੋੜ ਗਰਭਵਤੀ ਹਿੰਦੂ ਮਹਿਲਾ ਨੂੰ ਪਹੁੰਚਾਇਆ ਹਸਪਤਾਲ

ਹੋਰ ਪੜ੍ਹੋ:ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ ,ਸੁਪਰੀਮ ਕੋਰਟ ਨੇ ਲਿਆ ਵੱਡਾ ਫ਼ੈਸਲਾ

ਹੈਲਾਕਾਂਡੀ 'ਚ ਦੋ ਦਿਨ ਪਹਿਲਾਂ ਹੋਈ ਹਿੰਸਾ ਦੇ ਚਲਦੇ ਕਰਫਿਊ ਲੱਗਾ ਹੈ। ਜਿਸ ਦੌਰਾਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੁਸਲਮਾਨ ਆਟੋ ਰਿਕਸ਼ਾ ਵਾਲੇ ਨੇ ਸਮੇਂ 'ਤੇ ਮਹਿਲਾਨੂੰ ਹਸਪਤਾਲ ਪਹੁੰਚਾ ਦਿੱਤਾ ਸੀ , ਜਿੱਥੇ ਮਹਿਲਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਬੱਚੇ ਦਾ ਨਾਮ ‘‘ਸ਼ਾਂਤੀ’’ ਰੱਖਿਆ ਗਿਆ ਹੈ।ਇਸ ਘਟਨਾ ਤੋਂ ਬਾਅਦ ਸਥਾਨਕ ਲੋਕ ਮੁਸਲਮਾਨ ਆਟੋ ਰਿਕਸ਼ਾ ਵਾਲੇ ਦੀ ਸ਼ਲਾਘਾ ਕਰ ਰਹੇ ਹਨ।

ਹੋਰ ਪੜ੍ਹੋ:ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ ‘ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ

aut "ਇਨਸਾਨੀਅਤ ਅਜੇ ਵੀ ਜ਼ਿੰਦਾ ਹੈ", ਮੁਸਲਮਾਨ ਆਟੋ ਰਿਕਸ਼ਾ ਵਾਲੇ ਨੇ ਕਰਫਿਊ ਤੋੜ ਗਰਭਵਤੀ ਹਿੰਦੂ ਮਹਿਲਾ ਨੂੰ ਪਹੁੰਚਾਇਆ ਹਸਪਤਾਲ

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੋਈ ਹਿੰਸਾ 'ਚ ਪੁਲਿਸ ਦੀ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜਖ਼ਮੀ ਹੋਏ ਸਨ। ਉਥੇ ਹੀ 15 ਵਾਹਨ ਅਤੇ 12 ਦੁਕਾਨਾਂ ਵੀ ਨੁਕਸਾਨੀਆਂ ਗਈਆਂ।

-PTC News

Related Post