Ashes 2019: ਚੌਥੇ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 185 ਦੌੜਾਂ ਨਾਲ ਹਰਾਇਆ

By  Jashan A September 9th 2019 01:55 PM

Ashes 2019: ਚੌਥੇ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 185 ਦੌੜਾਂ ਨਾਲ ਹਰਾਇਆ,ਮੈਨਚੇਸਟਰ: ਇੰਗਲੈਂਡ ਦੇ ਮੈਨਚੇਸਟਰ 'ਚ ਖੇਡੇ ਗਏ ਏਸ਼ੇਜ਼ ਸੀਰੀਜ਼ ਦੇ ਚੌਥੇ ਮੈਚ 'ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਨੂੰ 185 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਹੈ।

Ashes 2019ਜਿਸ ਦੌਰਾਨ ਉਹਨਾਂ ਨੇ ਸੀਰੀਜ਼ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਨੇ ਮੇਜ਼ਬਾਨ ਟੀਮ ਨੂੰ ਮੈਚ ਜਿੱਤਣ ਲਈ 383 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਇੰਗਲੈਂਡ ਨੇ 197 ਦੌੜਾਂ 'ਤੇ ਗੋਡੇ ਟੇਕ ਦਿੱਤੇ।

ਹੋਰ ਪੜ੍ਹੋ: CWC 2019 : ਪਾਕਿਸਤਾਨ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਦਿੱਤੀ ਮਾਤ

Ashes 2019ਇਸ ਮੈਚ 'ਚ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਜਿਸ ਨੇ 43 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਕਮਿੰਸ ਨੇ ਜੈਸਨ ਰਾਏ ਤੇ ਬੇਨ ਸਟੋਕਸ ਦੀਆਂ ਵਿਕਟਾਂ ਕੱਢ ਕੇ ਇੰਗਲੈਂਡ 'ਤੇ ਅਜਿਹਾ ਦਬਾਅ ਬਣਾਇਆ, ਜਿਸ ਨਾਲ ਮੇਜ਼ਬਾਨ ਟੀਮ ਉੱਭਰ ਨਹੀਂ ਸਕੀ।

Ashes 2019ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਸਟਰੇਲੀਆ ਨੂੰ ਇਸ ਜਿੱਤ ਨਾਲ 24 ਅੰਕ ਮਿਲੇ ਤੇ ਉਸ ਦੇ ਹੁਣ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਵਿਚ 56 ਅੰਕ ਹੋ ਗਏ ਹਨ ਜਦਕਿ ਇੰਗਲੈਂਡ ਦੇ ਇਸ ਹਾਰ ਤੋਂ ਬਾਅਦ 32 ਅੰਕ ਹਨ।

-PTC News

Related Post