ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ ਹਰਾ ਕੇ ਫਾਇਨਲ 'ਚ ਕੀਤੀ ਐਂਟਰੀ, ਹੁਣ ਇਸ ਟੀਮ ਨਾਲ ਹੋਵੇਗਾ ਮੁਕਾਬਲਾ

By  Joshi October 28th 2018 09:22 AM

ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ ਹਰਾ ਕੇ ਫਾਇਨਲ 'ਚ ਕੀਤੀ ਐਂਟਰੀ, ਹੁਣ ਇਸ ਟੀਮ ਨਾਲ ਹੋਵੇਗਾ ਮੁਕਾਬਲਾ, ਮਸਕਟ: ਓਮਾਨ ਦੇ ਮਸਕਟ ਵਿੱਚ ਜਾਰੀ ਏਸ਼ੀਅਨ ਚੈਂਪੀਅੰਸ ਟ੍ਰਾਫ਼ੀ ਦੇ ਸੈਮੀਫਾਇਨਲ ਵਿੱਚ ਭਾਰਤ ਨੇ ਜਾਪਾਨ ਨੂੰ 3 - 2 ਨਾਲ ਹਰਾ ਕੇ ਫਾਇਨਲ ਵਿੱਚ ਜਗ੍ਹਾ ਬਣਾ ਲਈ ਹੈ। ਹੁਣ ਅੱਜ (ਐਤਵਾਰ ) ਨੂੰ ਫਾਇਨਲ ਵਿੱਚ ਭਾਰਤੀ ਟੀਮ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ।

ਆਪਣੇ ਖਿਤਾਬ ਨੂੰ ਬਚਾਉਣ ਲਈ ਉਤਰੀ ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਆਪਣਾ ਅਜੇਤੂ ਅਭਿਆਨ ਜਾਰੀ ਰੱਖਿਆ।ਇਸ ਸੈਮੀਫਾਇਨਲ ਮੁਕਾਬਲੇ ਵਿੱਚ ਭਾਰਤ ਵਲੋਂ ਗੁਰਜੰਤ, ਚਿੰਗਲੇਨਸਾਨਾ ਅਤੇ ਦਿਲਪ੍ਰੀਤ ਨੇ 1 - 1 ਗੋਲ ਕੀਤਾ। ਜਵਾਬ ਵਿੱਚ ਜਾਪਾਨ ਦੀ ਟੀਮ 2 ਹੀ ਗੋਲ ਕਰ ਸਕੀ।ਜਾਪਾਨ ਲਈ ਹਿਰੋਤਾਕਾ ਵਾਕੁਰੀ ਅਤੇ ਹਿਰੋਤਾਕਾ ਜੇਨਦਾਨਾ ਨੇ 1 - 1 ਗੋਲ ਕੀਤਾ।

ਹੋਰ ਪੜ੍ਹੋ: ਪਹਿਲੇ ਟੀ-20 ‘ਚ ਮਿਲੀ ਹਾਰ: ਕਪਤਾਨ ਡੁਮਨੀ ਨੂੰ ਚੜ੍ਹਿਆ ਇੰਨ੍ਹਾਂ ਖਿਡਾਰੀਆਂ ‘ਤੇ ਗੁੱਸਾ

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਨੂੰ ਇਸ ਮੈਚ ਵਿੱਚ 4 ਪੈਨਲਟੀ ਕਾਰਨਰ ਹਾਸਲ ਹੋਏ ਸਨ,ਜਿਸ ਵਿਚੋਂ ਉਹ ਸਿਰਫ ਇੱਕ ਗੋਲ ਕਰਨ ਵਿੱਚ ਕਾਮਯਾਬ ਰਹੇ। ਜਦੋਂ ਕਿ ਜਾਪਾਨ ਨੂੰ ਮਿਲੇ 3 ਪੈਨਲਟੀ ਕਾਰਨਰ ਵਿੱਚੋਂ ਉਸ ਨੇ ਦੋ ਮੌਕਿਆਂ ਉੱਤੇ ਗੋਲ ਕੀਤਾ। ਹਾਲਾਂਕਿ ਦੋਨਾਂ ਟੀਮਾਂ ਵੱਲੋ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ।

ਪਰ ਭਾਰਤੀ ਟੀਮ ਦੇ ਖਿਡਾਰੀਆਂ ਨੇ ਸ਼ੁਰੂ ਵਿੱਚ ਹੀ ਵਿਰੋਧੀ ਟੀਮ 'ਤੇ ਦਬਾਅ ਬਣਾ ਕੇ ਰੱਖਿਆ ਸੀ, ਜਿਸ ਕਾਰਨ ਭਾਰਤੀ ਟੀਮ ਇਸ ਮੈਚ ਨੂੰ ਜਿੱਤਣ ਵਿੱਚ ਕਾਮਯਾਬ ਹੋਈ।ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤੀ ਟੀਮ ਆਪਣੀ ਪਾਕਿ ਖਿਲਾਫ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ।

—PTC News

Related Post