ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿੱਤਿਆ ਕਾਂਸੀ ਦਾ ਤਗਮਾ

By  Shanker Badra August 21st 2018 06:41 PM -- Updated: August 21st 2018 06:54 PM

ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿੱਤਿਆ ਕਾਂਸੀ ਦਾ ਤਗਮਾ:ਏਸ਼ੀਆ ਖੇਡਾਂ ਦੇ ਤੀਜੇ ਦਿਨ ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਕੁਸ਼ਤੀ ਦੇ ਮੁਕਾਬਲੇ 'ਚ ਭਾਰਤ ਦੀ ਝੋਲੀ 'ਚ ਕਾਂਸੀ ਦਾ ਤਗਮਾ ਪਾ ਦਿੱਤਾ ਹੈ।ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।ਦਿਵਿਆ ਕਾਕਰਨ ਨੇ ਇਹ ਤਗਮਾ ਚੀਨੀ ਤਾਈਪੇ ਦੇ ਵਿਰੋਧੀ ਨੂੰ ਹਰਾ ਕੇ ਮਹਿਲਾ ਫ੍ਰੀਸਟਾਇਲ ਵਰਗ ਵਿੱਚ ਜਿੱਤਿਆ ਹੈ।

ਦੱਸ ਦੇਈਏ ਇਸ ਤੋਂ ਪਹਿਲਾ ਬੀਤੇ ਦਿਨੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ 50 ਕਿੱਲੋਵਰਗ ‘ਚ ਜਪਾਨ ਦੀ ਖਿਡਾਰਣ ਨੂੰ 6-2 ਨਾਲ ਹਰਾ ਕੇ ਗੋਲਡ ਜਿੱਤਿਆ ਸੀ।ਇਸ ਤੋਂ ਪਹਿਲਾਂ ਬਜਰੰਗ ਪੂਨੀਆ ਨੇ ਐਤਵਾਰ ਨੂੰ ਪਹਿਲਾ ਗੋਲਡ ਮੈਡਲ ਜਿੱਤਿਆ ਸੀ।ਇਸ ਤੋਂ ਪਹਿਲਾਂ ਦੀਪਕ ਕੁਮਾਰ ਨੇ ਸ਼ੂਟਿੰਗ ਚ ਭਾਰਤ ਨੂੰ ਸਿਲਵਰ ਮੈਡਲ ਜਿਤਾ ਕੇ ਦਿਨ ਦੀ ਸ਼ੁਰੂਆਤ ਕੀਤੀ ਸੀ।ਇਸ ਤੋਂ ਬਾਅਦ 19 ਸਾਲਾਂ ਲਕਸ਼ਯ ਨੇ ਟੈ੍ਰਪ ਸ਼ੂਟਿੰਗ ਚ ਸਿਲਵਰ ਮੈਡਲ ਜਿੱਤ ਕੇ ਭਾਰਤ ਦੇ ਨਾਂ ਇੱਕ ਹੋਰ ਮੈਡਲ ਜੋੜ ਦਿੱਤਾ।ਅੱਜ ਸਵੇਰੇ ਭਾਰਤੀ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਨੇ ਏਅਰ ਰਾਈਫਲ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ।

-PTCNews

Related Post