Sun, Dec 21, 2025
Whatsapp

19th Asian Games: ਏਸ਼ੀਅਨ ਖੇਡਾਂ ’ਚ ਟੀਮ ਇੰਡੀਆ ਨੇ ਪੂਰਾ ਕੀਤਾ ਮੈਡਲਾਂ ਦਾ ਸੈਂਕੜਾ, ਮਹਿਲਾ ਕਬੱਡੀ ਟੀਮ ਨੇ ਜਿੱਤ ਕੇ ਰਚਿਆ ਇਤਿਹਾਸ

ਭਾਰਤੀ ਖਿਡਾਰੀਆਂ ਨੇ ਏਸ਼ੀਆਈ ਖੇਡਾਂ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀਮ ਇੰਡੀਆ ਨੇ 100 ਮੈਡਲ ਜਿੱਤ ਲਏ ਹਨ।

Reported by:  PTC News Desk  Edited by:  Aarti -- October 07th 2023 08:41 AM -- Updated: October 07th 2023 03:16 PM
19th Asian Games: ਏਸ਼ੀਅਨ ਖੇਡਾਂ ’ਚ ਟੀਮ ਇੰਡੀਆ ਨੇ ਪੂਰਾ ਕੀਤਾ ਮੈਡਲਾਂ ਦਾ ਸੈਂਕੜਾ, ਮਹਿਲਾ ਕਬੱਡੀ ਟੀਮ ਨੇ ਜਿੱਤ ਕੇ ਰਚਿਆ ਇਤਿਹਾਸ

19th Asian Games: ਏਸ਼ੀਅਨ ਖੇਡਾਂ ’ਚ ਟੀਮ ਇੰਡੀਆ ਨੇ ਪੂਰਾ ਕੀਤਾ ਮੈਡਲਾਂ ਦਾ ਸੈਂਕੜਾ, ਮਹਿਲਾ ਕਬੱਡੀ ਟੀਮ ਨੇ ਜਿੱਤ ਕੇ ਰਚਿਆ ਇਤਿਹਾਸ

19th Asian Games: ਭਾਰਤੀ ਖਿਡਾਰੀਆਂ ਨੇ ਏਸ਼ੀਆਈ ਖੇਡਾਂ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀਮ ਇੰਡੀਆ ਨੇ 100 ਮੈਡਲ ਜਿੱਤ ਲਏ ਹਨ। ਦੱਸ ਦਈਏ ਕਿ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਚੀਨੀ ਤਾਈਪੇ ਨੂੰ ਹਰਾ ਕੇ ਭਾਰਤ ਨੂੰ ਆਪਣਾ 100ਵਾਂ ਤਮਗਾ ਦਿਵਾਇਆ। ਇਹ ਟੀਮ ਇੰਡੀਆ ਦਾ 25ਵਾਂ ਸੋਨ ਤਗਮਾ ਹੈ। ਭਾਰਤ ਨੇ ਫਾਈਨਲ 26-24 ਨਾਲ ਜਿੱਤਿਆ।


ਭਾਰਤ ਨੇ ਪਹਿਲੇ ਦਿਨ ਪੰਜ, ਦੂਜੇ ਦਿਨ ਛੇ, ਤੀਜੇ ਦਿਨ ਤਿੰਨ, ਚੌਥੇ ਦਿਨ ਅੱਠ, ਪੰਜਵੇਂ ਦਿਨ ਤਿੰਨ, ਛੇਵੇਂ ਦਿਨ ਅੱਠ, ਸੱਤਵੇਂ ਦਿਨ ਪੰਜ, ਅੱਠਵੇਂ ਦਿਨ 15, ਨੌਵੇਂ ਦਿਨ ਸੱਤ, ਦਸਵੇਂ ਦਿਨ ਨੌਂ, 11ਵੇਂ ਦਿਨ 12, 12ਵੇਂ ਦਿਨ ਪੰਜ ਅਤੇ 13ਵੇਂ ਦਿਨ ਨੌਂ ਤਗਮੇ ਜਿੱਤੇ ਸਨ। ਅੱਜ ਭਾਰਤ ਨੂੰ ਹਾਸਿਲ ਹੋਏ ਮੈਡਲਾਂ ਦੀ ਗਿਣਤੀ 100 ਨੂੰ ਪਾਰ ਕਰ ਗਈ ਹੈ। 

ਏਸ਼ੀਅਨ ਖੇਡਾਂ 2023 ਤਮਗਾ ਸੂਚੀ

  • ਸੋਨਾ: 25
  • ਚਾਂਦੀ: 35
  • ਕਾਂਸੀ: 40
  • ਕੁੱਲ: 100

ਪੀਐਮ ਮੋਦੀ ਨੇ ਦਿੱਤੀ ਖਿਡਾਰੀਆਂ ਨੂੰ ਵਧਾਈ 

ਦੱਸ ਦਈਏ ਕਿ ਭਾਰਤ ਦੀ ਇਸ ਸ਼ਾਨਦਾਰ ਜਿੱਤ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰ ਸ਼ਾਨਦਾਰ ਪ੍ਰਦਰਸ਼ਨ ਨੇ ਇਤਿਹਾਸ ਰਚਿਆ ਅਤੇ ਸਾਡਾ ਦਿਲ ਮਾਣ ਨਾਲ ਭਰ ਗਿਆ ਹੈ। ਉਹ 10 ਅਕਤੂਬਰ ਨੂੰ ਏਸ਼ੀਆਈ ਖੇਡਾਂ ਦੀ ਟੀਮਾਂ ਦਾ ਸਵਾਗਤ ਕੀਤਾ ਜਾਵੇਗਾ। ਨਾਲ ਹੀ ਖਿਡਾਰੀਆਂ ਨਾਲ ਗੱਲ ਵੀ ਕੀਤੀ ਜਾਵੇਗੀ। ਭਾਰਤ ਦੇ ਲੋਕ ਬਹੁਤ ਖੁਸ਼ ਹੈ ਕਿ ਅਸੀਂ 100 ਮੈਡਲ ਦੀ ਉਪਲਬਧੀ ਹਾਸਿਲ ਕੀਤੀ ਹੈ। ਪੀਐੱਮ ਮੋਦੀ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਦੀਆਂ ਕੋਸ਼ਿਸ਼ ਸਦਕਾ ਭਾਰਤ ਨੇ ਇਹ ਇਤਿਹਾਸਿਕ ਉਪਲਬਧੀ ਹਾਸਿਲ ਕੀਤੀ। 


ਦੱਸ ਦਈਏ ਕਿ 2014 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 57 ਤਗਮੇ ਜਿੱਤੇ ਸਨ। ਫਿਰ ਸਾਲ 2018 'ਚ ਭਾਰਤ ਨੇ 70 ਤਗਮੇ ਜਿੱਤੇ ਸਨ ਅਤੇ ਹੁਣ 2023 ਦੀਆਂ ਏਸ਼ੀਆਈ ਖੇਡਾਂ 'ਚ ਭਾਰਤ ਨੇ ਤਗਮੇ ਦਾ ਸੈਂਕੜਾ ਲਗਾ ਕੇ ਰਿਕਾਰਡ ਬਣਾਇਆ ਹੈ। ਦੇਸ਼ ਅਤੇ ਦੁਨੀਆ ਭਰ ਦੇ ਲੋਕ ਭਾਰਤੀ ਖਿਡਾਰੀਆਂ ਨੂੰ ਵਧਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023 : ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਜਿੱਤਿਆ ਸੋਨ ਤਗਮਾ

- PTC NEWS

Top News view more...

Latest News view more...

PTC NETWORK
PTC NETWORK