ਹੁਣ 2 ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ !

By  Jashan A October 22nd 2019 06:31 PM

ਹੁਣ 2 ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ !,ਨਵੀਂ ਦਿੱਲੀ: ਅਸਾਮ ਸਰਕਾਰ ਦੀ ਕੈਬਨਿਟ ਨੇ ਵੱਡਾ ਫੈਸਲਾ ਲਿਆ ਹੈ ਕਿ ਅਸਾਮ 'ਚ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਹੋਣਗੇ, ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ। ਸਰਕਾਰ ਨੇ ਫੈਸਲਾ ਕੀਤਾ 1 ਜਨਵਰੀ 2021 ਤੋਂ ਬਾਅਦ ਦੋ ਤੋਂ ਵੱਧ ਬੱਚੇ ਵਾਲੇ ਲੋਕਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ।

Assamਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੇ ਜਨਸੰਪਰਕ ਵਿਭਾਗ ਵਲੋਂ ਇਸ ਬਾਰੇ ਇਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ। ਅਸਾਮ ਸਰਕਾਰ ਦੇ ਮੌਜੂਦਾ ਮੁਲਾਜ਼ਮਾਂ 'ਤੇ ਇਹ ਆਦੇਸ਼ ਲਾਗੂ ਨਹੀਂ ਹੋਵੇਗਾ।ਨੌਕਰੀ ਲਈ ਨਵੇਂ ਸਿਰੇ ਤੋਂ ਆਵੇਦਨ ਕਰਨ ਵਾਲੇ ਲੋਕ ਇਸ ਨਵੇਂ ਨਿਯਮ ਦੇ ਦਾਇਰੇ 'ਚ ਆਉਣਗੇ।

ਹੋਰ ਪੜ੍ਹੋ: ਹੜ੍ਹ 'ਚ ਫਸੇ ਮਾਸੂਮਾਂ ਲਈ ਫਰਿਸ਼ਤਾ ਬਣ ਕੇ ਆਇਆ ਇਹ ਪੁਲਿਸ ਮੁਲਾਜ਼ਮ, ਇੰਝ ਬਚਾਈ ਜਾਨ

Assamਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਆਬਾਦੀ 'ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਦੀ ਮੰਗ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਕਰ ਚੁੱਕੇ ਹਨ। ਇਸ ਸਾਲ ਲਾਲ ਕਿਲੇ ਤੋਂ ਆਪਣੇ ਭਾਸ਼ਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਬਾਦੀ 'ਤੇ ਗੱਲ ਕੀਤੀ ਸੀ ਅਤੇ ਛੋਟੇ ਪਰਵਾਰ ਨੂੰ ਵਧੀਆ ਦੱਸਿਆ ਸੀ।

-PTC News

Related Post