ਹੁਣ ਵਿਆਹ 'ਚ ਹਰ ਦੁਲਹਨ ਨੂੰ ਮਿਲੇਗਾ 1 ਤੋਲਾ ਸੋਨਾ, ਇਸ ਮਹੀਨੇ ਤੋਂ ਸ਼ੁਰੂ ਹੋਵੇਗੀ ਸਕੀਮ !

By  Jashan A November 23rd 2019 03:29 PM

ਹੁਣ ਵਿਆਹ 'ਚ ਹਰ ਦੁਲਹਨ ਨੂੰ ਮਿਲੇਗਾ 1 ਤੋਲਾ ਸੋਨਾ, ਇਸ ਮਹੀਨੇ ਤੋਂ ਸ਼ੁਰੂ ਹੋਵੇਗੀ ਸਕੀਮ !,ਨਵੀਂ ਦਿੱਲੀ: ਅਸਾਮ ਸਰਕਾਰ ਨੇ ਬਾਲ ਵਿਆਹ ਰੋਕਣ ਅਤੇ ਵਿਆਹਾਂ ਦੇ ਰਜਿਸਟਰੀਕਰਨ ਨੂੰ ਉਤਸ਼ਾਹਤ ਕਰਨ ਲਈ ਇਹ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ। ਦਰਅਸਲ, ਸਰਕਾਰ ਨੇ ਅਰੁੰਧਤੀ ਸਵਰਨ ਯੋਜਨਾ ਨਾਮਕ ਵਿਆਹ ਲਈ ਇੱਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ।

Brideਜਿਸ ਦੇ ਤਹਿਤ ਹਰ ਲੜਕੀ ਨੂੰ ਵਿਆਹ ਦੇ ਸਮੇਂ 10 ਗ੍ਰਾਮ ਸੋਨਾ ਦਿੱਤਾ ਜਾਵੇਗਾ। ਇਹ ਯੋਜਨਾ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਇਸ ਯੋਜਨਾ ਦਾ ਲਾਭ ਉਹੀ ਬਾਲਗ ਦੁਲਹਨ ਨੂੰ ਮਿਲੇਗਾ,ਜਿਸ ਨੇ 10 ਵੀਂ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ ਆਪਣਾ ਵਿਆਹ ਰਜਿਸਟਰ ਕਰਵਾ ਲਿਆ ਹੈ।

ਹੋਰ ਪੜ੍ਹੋ: ਡਾ.ਮਨਮੋਹਨ ਸਿੰਘ ਦੀ SPG ਸੁਰੱਖਿਆ ਲਈ ਵਾਪਿਸ, Z+ ਸੁਰੱਖਿਆ ਰਹੇਗੀ ਜਾਰੀ

Brideਇਸ ਦੇ ਨਾਲ ਹੀ ਇਸ ਯੋਜਨਾ ਦਾ ਲਾਭ ਲੈਣ ਲਈ ਪਰਿਵਾਰ ਦੀ ਸਾਲਾਨਾ ਆਮਦਨ ਪੰਜ ਲੱਖ ਤੋਂ ਘੱਟ ਹੋਣੀ ਚਾਹੀਦੀ ਹੈ।ਇਸ ਸਕੀਮ ਦੇ ਤਹਿਤ ਲੜਕੀ ਦਾ ਪਹਿਲਾ ਵਿਆਹ ਹੀ ਹੋਵੇਗਾ ਅਤੇ ਇਸ ਨੂੰ ਸਪੈਸ਼ਲ ਮੈਰਿਜ ਐਕਟ 1954 ਦੇ ਤਹਿਤ ਰਜਿਸਟਰ ਕਰਨਾ ਹੋਵੇਗਾ।

-PTC News

Related Post