ਐਸਟਰਾਜ਼ੇਨੇਕਾ ਨੇ ਕੋਰੋਨਾ ਵੈਕਸੀਨ ਦਾ ਰੋਕਿਆ ਟਰਾਇਲ , ਜਾਣੋਂ ਕੀ ਹੈ ਵਜ੍ਹਾ

By  Shanker Badra September 9th 2020 04:09 PM

ਐਸਟਰਾਜ਼ੇਨੇਕਾ ਨੇ ਕੋਰੋਨਾ ਵੈਕਸੀਨ ਦਾ ਰੋਕਿਆ ਟਰਾਇਲ , ਜਾਣੋਂ ਕੀ ਹੈ ਵਜ੍ਹਾ:ਨਈ ਦੁਨੀਆ : ਐਸਟਰਾਜ਼ੇਨੇਕਾ ਨੇ ਸੁਰੱਖਿਆ ਕਾਰਨਾਂ ਕਰਕੇ ਕੋਵਿਡ -19 ਵੈਕਸੀਨ ਦਾ ਟਰਾਇਲ ਰੋਕ ਦਿੱਤਾ ਹੈ। ਐਸਟਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਦੇ ਮਨੁੱਖੀ ਟਰਾਇਲ ਵਿੱਚ ਸ਼ਾਮਲ ਇੱਕ ਵਿਅਕਤੀ ਦੇ ਬੀਮਾਰ ਹੋਣ ਤੋਂ ਬਾਅਦ ਟਰਾਇਲ ਰੋਕ ਦਿੱਤਾ ਗਿਆ ਹੈ।

ਐਸਟਰਾਜ਼ੇਨੇਕਾ ਨੇ ਕੋਰੋਨਾ ਵੈਕਸੀਨ ਦਾ ਰੋਕਿਆ ਟਰਾਇਲ , ਜਾਣੋਂ ਕੀ ਹੈ ਵਜ੍ਹਾ

ਐਸਟ੍ਰਾਜੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਕੋਵਿਡ 19 ਵੈਕਸੀਨ ਦਾ ਗ੍ਰੇਟ ਬ੍ਰਿਟੇਨ ਸਣੇ ਕਈ ਥਾਵਾਂ ’ਤੇ ਟਰਾਈਲ ਚੱਲ ਰਿਹਾ ਹੈ। ਗ੍ਰੇਟ ਬ੍ਰਿਟੇਨ ਵਿਚ ਸ਼ੱਕੀ ਗੰਭੀਰ ਪ੍ਰਤੀਕੂਲ ਰਿਐਕਸ਼ਨ ਤੋਂ ਬਾਅਦ ਇਸ ਦਾ ਟਰਾਈਲ ਰੋਕਿਆ ਗਿਆ ਹੈ। ਸਟੇਟ ਨਿਊਜ਼ ਮੁਤਾਬਕ ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਅਤੇ ਪ੍ਰਤੀਭਾਗੀ ਦੇ ਠੀਕ ਹੋਣ ਦੇ ਆਸਾਰ ਹਨ।

ਐਸਟਰਾਜ਼ੇਨੇਕਾ ਨੇ ਕੋਰੋਨਾ ਵੈਕਸੀਨ ਦਾ ਰੋਕਿਆ ਟਰਾਇਲ , ਜਾਣੋਂ ਕੀ ਹੈ ਵਜ੍ਹਾ

ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਅਕਤੀ ਦੀ ਰੀੜ੍ਹ ਦੀ ਹੱਡੀ ’ਤੇ ਕੁਝ ਅਸਰ ਪਿਆ ਹੈ। ਇਸ ਟਰਾਈਲ ਨੂੰ ਮੁਲਤਵੀ ਕੀਤੇ ਜਾਣ ਦੀ ਵਜ੍ਹਾ ਕਾਰਨ ਐਸਟਰਾਜੇਨੇਕਾ ਦੀ ਹੋਰ ਵੈਕਸੀਨ ਟੈਸਟਿੰਗ ਵੀ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ ਹੋਰ ਵੈਕਸੀਨ ਨਿਰਮਾਤਾਵਾਂ ਵੱਲੋਂ ਕੀਤੇ ਜਾ ਰਹੇ ਕਲੀਨਿਕਲ ਟਰਾਈਲਜ਼ ’ਤੇ ਵੀ ਇਸ ਦਾ ਅਸਰ ਪਵੇਗਾ।

ਐਸਟਰਾਜ਼ੇਨੇਕਾ ਨੇ ਕੋਰੋਨਾ ਵੈਕਸੀਨ ਦਾ ਰੋਕਿਆ ਟਰਾਇਲ , ਜਾਣੋਂ ਕੀ ਹੈ ਵਜ੍ਹਾ

ਦੱਸ ਦਈਏ ਕਿ ਐਸਟਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਟੀਕੇ ਦੇ ਮਨੁੱਖੀ ਟਰਾਇਲ ਵਿੱਚ ਸ਼ਾਮਲ ਇੱਕ ਵਿਅਕਤੀ ਦੇ ਬੀਮਾਰ ਹੋਣ ਤੋਂ ਬਾਅਦ ਰੋਕ ਦਿੱਤੀ ਗਈ ਹੈ। ਐਸਟਰਾਜ਼ੇਨੇਕਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਇਕ ਰੁਟੀਨ ਰੁਕਾਵਟ ਹੈ, ਕਿਉਂਕਿ ਟੈਸਟ ਵਿਚ ਸ਼ਾਮਲ ਵਿਅਕਤੀ ਦੀ ਬਿਮਾਰੀ ਬਾਰੇ ਅਜੇ ਕੁਝ ਸਮਝ ਨਹੀਂ ਆਇਆ ਹੈ।

ਐਸਟਰਾਜ਼ੇਨੇਕਾ ਨੇ ਕੋਰੋਨਾ ਵੈਕਸੀਨ ਦਾ ਰੋਕਿਆ ਟਰਾਇਲ , ਜਾਣੋਂ ਕੀ ਹੈ ਵਜ੍ਹਾ

ਇਸ ਟੀਕੇ ਦਾ ਨਾਮ AZD1222 ਰੱਖਿਆ ਗਿਆ ਸੀ, WHO ਦੇ ਅਨੁਸਾਰ, ਇਹ ਵਿਸ਼ਵ ਵਿੱਚ ਟੀਕੇ ਦੀਆਂ ਹੋਰ ਟਰਾਇਲਾਂ ਦੀ ਤੁਲਨਾ ਵਿੱਚ ਮੋਹਰੀ ਸੀ। ਇਸ ਸਮੇਂ ਦੁਨੀਆ ਭਰ ਦੇ ਇੱਕ ਦਰਜਨ ਸਥਾਨਾਂ ਤੇ ਇੱਕ ਕੋਰੋਨਾ ਟੀਕਾ ਟ੍ਰਾਇਲ ਚੱਲ ਰਿਹਾ ਹੈ ਪਰ ਮਾਹਰ ਮੰਨਦੇ ਹਨ ਕਿ ਆਕਸਫੋਰਡ ਯੂਨੀਵਰਸਿਟੀ ਦਾ ਟਰਾਇਲ ਅੱਗੇ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਬਾਜ਼ਾਰ ਵਿੱਚ ਸਭ ਤੋਂ ਪਹਿਲਾਂ ਆਉਣ ਵਾਲੀ ਵੈਕਸੀਨ ਹੋਵੇ।

-PTCNews

Related Post