ਅਟਲ ਬਿਹਾਰੀ ਵਾਜਪਾਈ ਦੀ ਬਾਇਓਪਿਕ ਰਿਲੀਜ਼ ਹੋਣ ਵਾਲੀ ਸੀ ਉਨ੍ਹਾਂ ਦੇ 94ਵੇਂ ਜਨਮ ਦਿਨ ਤੇ, ਸ਼ਾਮਲ ਕੀਤੀਆਂ ਜਾਣੀਆਂ ਸੀ ਉਨ੍ਹਾਂ ਵੱਲੋਂ ਲਿਖੀਆਂ ਰਚਨਾਵਾਂ

By  Joshi August 17th 2018 11:17 AM -- Updated: August 17th 2018 02:01 PM

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟੱਲ ਬਿਹਾਰੀ ਜੀ ਇਸ ਜਗ ਤੋਂ ਰੁਖ਼ਸਤ ਹੋ ਗਏ। ਬੀਤੇ ਕੱਲ ਉਨ੍ਹਾਂ ਦਾ ਦਿਹਾਂਤ ਹੋ ਗਿਆ । ਆਪਣੀਆਂ ਕਵਿਤਾਵਾਂ ਨਾਲ ਲੋਕਾਂ ਨੂੰ ਸੇਧ ਦੇਣ ਵਾਲੇ ਭਾਰਤ ਰਤਨ ਰਹਿ ਚੁੱਕੇ ਅਟਲ ਜੀ ਦੇ ੯੩ਵੇਂ ਜਨਮ ਦਿਨ 'ਤੇ ਡਾਇਰੈਕਟਰ ਮਯੰਕ ਪੀ ਸ਼ੀਵਾਸਤਵ ਨੇ ਉਨ੍ਹਾਂ ਦੀ ਬਾਇਓਪਿਕ ਬਣਾਉਣ ਦੀ ਘੋਸ਼ਣਾ ਕੀਤੀ ਸੀ।

ਜਿਸਦੇ ਲਈ ਉਨ੍ਹਾਂ ਦੀ ਭਤੀਜੀ ਮਾਲਾ ਤਿਵਾਰੀ ਦੀ ਆਗਿਆ ਅਤੇ ਉਨ੍ਹਾਂ ਦੇ ਪੂਰੇ ਜੀਵਨ ਦੀ ਕਹਾਣੀ ਨੂੰ ਜਾਣਿਆ ਗਿਆ ਸੀ।ਇਸ ਫਿਲਮ ਦਾ ਪ੍ਰੋਡਕਸ਼ਨ ਰਾਜੀਵ ਧਮੀਜਾ , ਅਮਿਤ ਜੋਸ਼ੀ ਅਤੇ ਰੰਜੀਤ ਸ਼ਰਮਾ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਉਨ੍ਹਾਂ ਦੇ ੯੪ਵੇਂ ਜਨਮ ਦਿਨ 'ਤੇ ਰਿਲੀਜ਼ ਕੀਤਾ ਜਾਣਾ ਸੀ।ਜਿਸ ਵਿੱਚ ਭੱਪੀ ਲਹਿਰੀ ਦੇ ਮਿਊਜ਼ਿਕ ਤੋਂ ਇਲਾਵਾ ਅਟਲ ਜੀ ਦੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਜਾਣੀਆਂ ਸਨ। ਬਸੰਤ ਕੁਮਾਰ ਵੱਲੋਂ ਲਿਖੀ ਫਿਲਮ ਦੀ ਸਟੋਰੀ 'ਚ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਰਾਜਨੀਤੀਕ ਸਫ਼ਰ ਦੀਆਂ ਝਲਕਾਂ ਵੀ ਸ਼ਾਮਲ ਹੋਣੀਆਂ ਸਨ।

Related Post