Republic Day 2020: ਅਟਾਰੀ ਸਰਹੱਦ 'ਤੇ BSF ਜਵਾਨਾਂ ਨੇ ਮਿਠਾਈਆਂ ਵੰਡ ਕੇ ਮਨਾਇਆ "ਗਣਰਾਜ ਦਿਹਾੜਾ"

By  Jashan A January 26th 2020 11:59 AM

Republic Day 2020: ਅਟਾਰੀ ਸਰਹੱਦ 'ਤੇ BSF ਜਵਾਨਾਂ ਨੇ ਮਿਠਾਈਆਂ ਵੰਡ ਕੇ ਮਨਾਇਆ "ਗਣਰਾਜ ਦਿਹਾੜਾ",ਅਟਾਰੀ: ਦੇਸ਼ ਭਰ 'ਚ ਅੱਜ 71ਵੇਂ ਗਣਤੰਤਰ ਦਿਹਾੜੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤ ਪਾਕਿ ਸਰਹੱਦ ਅਟਾਰੀ ਬਾਰਡਰ 'ਤੇ ਵੀ ਜਸ਼ਨ ਦਾ ਮਾਹੌਲ ਹੈ ਤੇ ਬੀ.ਐੱਸ.ਐੱਫ ਦੇ ਜਵਾਨਾਂ ਅਤੇ ਉੱਚ ਅਧਿਕਾਰੀਆਂ ਨੇ ਮਿਠਾਈ ਵੰਡ ਕੇ ਇਸ ਖਾਸ ਦਿਹਾੜੇ ਨੂੰ ਮਨਾਇਆ।

Bsf Republic Day ਇਸ ਦੌਰਾਨ ਦੇਸ਼ ਦੀ ਆਜ਼ਾਦੀ ਦੇ ਲਈ ਸ਼ਹੀਦ ਹੋਏ ਜਵਾਨਾਂ ਨੂੰ ਵੀ ਯਾਦ ਕੀਤਾ ਗਿਆ। ਲੋਕਾਂ ਨੇ ਕਿ ਜਵਾਨਾਂ ਦਾ ਜੋਸ਼ ਦੇਖ ਕੇ ਲੱਗਦਾ ਹੈ ਕਿ ਉਹਨਾਂ ਦਾ ਦੇਸ਼ ਮਹਿਫੂਜ ਹੈ। ਉਥੇ ਹੀ ਲੋਕਾਂ ਨੇ ਜਵਾਨਾਂ ਨੇ ਜਜ਼ਬੇ ਨੂੰ ਸਲਾਮ ਕੀਤਾ।

ਹੋਰ ਪੜ੍ਹੋ: ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਸੁੱਟਿਆ ਗ੍ਰੇਨੇਡ, 4 ਜਵਾਨ ਹੋਏ ਜ਼ਖ਼ਮੀ

Bsf Republic Day ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ 88 ਬਟਾਲੀਅਨ ਮੁਕੰਦ ਕੁਮਾਰ ਝਾ ਨੇ ਦੇਸ਼ ਵਾਸੀਆਂ ਤੇ ਜਵਾਨਾਂ ਨੂੰ ਵਧਾਈ ਦਿੱਤੀ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਵੱਲੋਂ ਸਰਹੱਦ 'ਤੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਜਾਵੇਗੀ।ਜਿਸ ਨਾਲ ਦੇਸ਼ ਵਾਸੀ ਚੈਨ ਦੀ ਨੀਂਦ ਸੌ ਸਕਦੇ ਹਨ।

-PTC News

Related Post