AUS vs SL: ਕਮਿੰਸ ਦੇ ਖ਼ਤਰਨਾਕ ਬਾਊਂਸਰ ਨਾਲ ਕਰੁਣਾਰਤਨੇ ਪਹੁੰਚੇ ਹਸਪਤਾਲ, ਦੇਖੋ ਵੀਡੀਓ

By  Jashan A February 2nd 2019 08:54 PM

AUS vs SL: ਕਮਿੰਸ ਦੇ ਖ਼ਤਰਨਾਕ ਬਾਊਂਸਰ ਨਾਲ ਕਰੁਣਾਰਤਨੇ ਪਹੁੰਚੇ ਹਸਪਤਾਲ, ਦੇਖੋ ਵੀਡੀਓ,ਨਵੀਂ ਦਿੱਲੀ: ਆਸਟਰੇਲੀਆ ਅਤੇ ਸ਼੍ਰੀਲੰਕਾ ਵਿਚਾਲੇ ਚਲ ਰਹੇ ਦੂਜੇ ਟੈਸਟ ਮੈਚ ਦੇ ਦੌਰਾਨ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਿਸ ਕਾਰਨ ਪੂਰੇ ਕ੍ਰਿਕੇਟ ਪ੍ਰੇਮੀਆਂ ਨੂੰ ਦੁਖੀ ਕਰ ਦਿੱਤਾ। ਦਰਅਸਲ ਮੈਚ ਦੇ ਦੂਜੇ ਦਿਨ ਪੈਟ ਕਮਿੰਸ ਦੇ ਥ੍ਰੋਅ 'ਤੇ ਦਿਮੁਥ ਕਰੁਣਾਰਤਨੇ ਨੂੰ ਹੈਲਮੇਟ ਦੇ ਪਿੱਛੇ ਗੇਂਦ ਲੱਗ ਗਈ।

ਜਿਸ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਪਏ।ਤੁਰੰਤ ਹੀ ਮੈਡੀਕਲ ਸਟਾਫ ਗਰਾਊਂਡ 'ਤੇ ਪਹੁੰਚਿਆ ਅਤੇ ਕਰੁਣਾਰਤਨੇ ਦੀ ਹਾਲਤ ਦਾ ਜਾਇਜ਼ਾ ਲਿਆ।ਮੈਡੀਕਲ ਸਟਾਫ ਨੂੰ ਲੱਗਾ ਕਿ ਸੱਟ ਜ਼ਿਆਦਾ ਗੰਭੀਰ ਹੋ ਸਕਦੀ ਹੈ।

ਜਿਥੇ ਡਾਕਟਰਾਂ ਨੇ ਉਸ ਦਾ ਇਲਾਜ਼ ਕਰਦਿਆਂ ਪੁਸ਼ਟੀ ਕੀਤੀ ਕਿ ਉਹ ਖਤਰੇ ਤੋਂ ਬਾਹਰ ਹਨ।

-PTC News

Related Post