ਆਸਟ੍ਰੇਲੀਆ ਸਰਕਾਰ ਨੇ 'ਆਸਟ੍ਰੇਲੀਆ ਡੇਅ' ਮੌਕੇ 16 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਦਿੱਤੀ ਨਾਗਰਿਕਤਾ, ਪੜ੍ਹੋ ਖ਼ਬਰ

By  Jashan A January 27th 2019 12:58 PM -- Updated: January 27th 2019 01:06 PM

ਆਸਟ੍ਰੇਲੀਆ ਸਰਕਾਰ ਨੇ 'ਆਸਟ੍ਰੇਲੀਆ ਡੇਅ' ਮੌਕੇ 16 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਦਿੱਤੀ ਨਾਗਰਿਕਤਾ, ਪੜ੍ਹੋ ਖ਼ਬਰ ,ਮੈਲਬੋਰਨ: ਆਸਟ੍ਰੇਲੀਆ ਸਰਕਾਰ ਵਲੋਂ ਦੂਸਰੇ ਵਿਦੇਸ਼ਾਂ ਤੋਂ ਆ ਕੇ ਰਹੇ ਰਹੇ ਲੋਕਾਂ ਨੂੰ ਖਾਸ ਤੋਹਫ਼ਾ ਦਿੱਤਾ ਹੈ। ਦਰਅਸਲ ਬੀਤੇ ਦਿਨ ਮਨਾਏ ਗਏ 'ਆਸਟ੍ਰੇਲੀਆ ਡੇਅ' ਦੌਰਾਨ 146 ਦੇਸ਼ਾਂ ਦੇ ਕਰੀਬ 16,212 ਲੋਕਾਂ ਨੂੰ ਆਸਟ੍ਰੇਲੀਆਈ ਨਾਗਰਿਕਤਾ ਪ੍ਰਦਾਨ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਭਾਰਤੀ ਵੀ ਸ਼ਾਮਿਲ ਹਨ।

aus ਆਸਟ੍ਰੇਲੀਆ ਸਰਕਾਰ ਨੇ 'ਆਸਟ੍ਰੇਲੀਆ ਡੇਅ' ਮੌਕੇ 16 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਦਿੱਤੀ ਨਾਗਰਿਕਤਾ, ਪੜ੍ਹੋ ਖ਼ਬਰ

ਮਿਲੀ ਜਾਣਕਾਰੀ ਮੁਤਾਬਕ ਦੇਸ਼ ਭਰ 'ਚ ਤਕਰੀਬਨ 365 ਸਹੁੰ ਚੁੱਕ ਸਮਾਗਮਾਂ 'ਚ ਨਵੇਂ ਬਣੇ ਨਾਗਰਿਕਾਂ ਨੂੰ ਸਹੁੰ ਚੁਕਾਈ ਗਈ ਅਤੇ ਨਾਗਰਿਕਤਾ ਦੇ ਸਰਟੀਫਿਕੇਟ ਵੰਡੇ ਗਏ।

aus ਆਸਟ੍ਰੇਲੀਆ ਸਰਕਾਰ ਨੇ 'ਆਸਟ੍ਰੇਲੀਆ ਡੇਅ' ਮੌਕੇ 16 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਦਿੱਤੀ ਨਾਗਰਿਕਤਾ, ਪੜ੍ਹੋ ਖ਼ਬਰ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਸਟ੍ਰੇਲੀਆ 'ਚ ਹੋਏ ਵੱਖ-ਵੱਖ ਸਮਾਗਮਾਂ 'ਚ 80,000 ਤੋਂ ਵੱਧ ਲੋਕਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕੀਤੀ ਸੀ ਤੇ ਇਹਨਾਂ 'ਚ 18,000 ਲੋਕ ਭਾਰਤ ਤੋਂ ਸਨ।

aus ਆਸਟ੍ਰੇਲੀਆ ਸਰਕਾਰ ਨੇ 'ਆਸਟ੍ਰੇਲੀਆ ਡੇਅ' ਮੌਕੇ 16 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਦਿੱਤੀ ਨਾਗਰਿਕਤਾ, ਪੜ੍ਹੋ ਖ਼ਬਰ

'ਆਸਟ੍ਰੇਲੀਆ ਡੇਅ' ਨੂੰ ਨਾ ਮਨਾਉਣ ਦੇ ਇਵਜ਼ ਵਜ਼ੋਂ ਮੈਲਬੌਰ, ਸਿਡਨੀ, ਐਡੀਲੇਡ, ਬ੍ਰਿਸਬੇਨ, ਪਰਥ, ਹੋਬਾਰਟ ਆਦਿ ਸ਼ਹਿਰਾਂ 'ਚ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਅਤੇ ਸਥਾਨਕ ਲੋਕਾਂ ਵੱਲੋਂ ਵੱਡੀ ਗਿਣਤੀ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ।

-PTC News

Related Post