ਆਸਟ੍ਰੇਲੀਆ: ਬੱਲੇਬਾਜ ਓਵਰ ਦੀ ਸੱਤਵੀਂ ਬਾਲ 'ਤੇ ਹੋਇਆ ਆਊਟ, ਅੰਪਾਇਰ ਸਮੇਤ ਸਾਰੇ ਹੱਕੇ-ਬੱਕੇ!!!

By  Jashan A January 14th 2019 07:29 PM

ਆਸਟ੍ਰੇਲੀਆ: ਬੱਲੇਬਾਜ ਓਵਰ ਦੀ ਸੱਤਵੀਂ ਬਾਲ 'ਤੇ ਹੋਇਆ ਆਊਟ, ਅੰਪਾਇਰ ਸਮੇਤ ਸਾਰੇ ਹੱਕੇ-ਬੱਕੇ!!!,ਸਿਡਨੀ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕ੍ਰਿਕਟ ਇੱਕ ਅਜਿਹੀ ਖੇਡ ਹੈ ਜਿਸ 'ਚ ਇਕ ਮਿੰਟ 'ਚ ਬਹੁਤ ਕੁਝ ਹੋ ਜਾਂਦਾ ਹੈ। ਇਸ ਦੌਰਾਨ ਬਿੱਗ ਬੈਸ਼ ਲੀਗ 2018-19 ਦੌਰਾਨ ਖੇਡੇ ਗਏ ਇੱਕ 'ਚ ਇੱਕ ਕੁਝ ਅਜਿਹਾ ਘਟਿਆ ਕਿ ਮੈਚ ਵਿਵਾਦਾਂ 'ਚ ਆ ਗਿਆ। ਦਰਅਸਲ ਪਰਥ ਸਕਾਰਚਰਸ ਅਤੇ ਸਿਡਨੀ ਸਿਕਸਰਸ ਵਿਚਾਲੇ ਖੇਡੇ ਗਏ ਮੈਚ 'ਚ ਖੁਲਾਸਾ ਹੋਇਆ ਕਿ ਪਰਥ ਸਕਾਰਚਰਸ ਦੇ ਬੱਲੇਬਾਜ਼ ਮਾਈਕਲ ਕਲਿੰਗਰ ਮੈਚ ਦੀ ਸੱਤਵੀਂ ਗੇਦ 'ਤੇ ਆਊਟ ਹੋਏ ਸਨ।

bbl ਆਸਟ੍ਰੇਲੀਆ: ਬੱਲੇਬਾਜ ਓਵਰ ਦੀ ਸੱਤਵੀਂ ਬਾਲ 'ਤੇ ਹੋਇਆ ਆਊਟ, ਅੰਪਾਇਰ ਸਮੇਤ ਸਾਰੇ ਹੱਕੇ-ਬੱਕੇ!!!

ਖੇਡੇ ਗਏ ਇਸ ਮੈਚ 'ਚ ਜਦੋ ਪਰਥ ਸਕਾਰਚਰਸ ਦੀ ਟੀਮ ਖੇਡ ਰਹੀ ਸੀ ਤਾਂ ਮਾਈਕਲ ਕਲਿੰਗਰ ਅਤੇ ਕੈਮਰਨ ਬੈਨਕ੍ਰਾਫਟ ਨੇ ਪਾਰੀ ਦੀ ਸ਼ੁਰੂਆਤ ਕੀਤੀ।ਮੈਚ ਦੌਰਾਨ ਜਦੋ ਕਲਿੰਗ ਨੇ ਥਰਡ ਮੈਨ ਵੱਲ ਹਵਾ 'ਚ ਸ਼ਾਟ ਖੇਡਿਆ ਜਿਸ ਨੂੰ ਸਟੀਵਨ ਓ ਕੀਫ ਨੇ ਫੜ ਲਿਆ। ਪਰ ਇਸ 'ਤੇ ਕਿਸੇ ਦਾ ਵੀ ਧਿਆਨ ਨਹੀਂ ਗਿਆ ਕਿ ਕਲਿੰਗਰ ਜਿਸ ਗੇਂਦ 'ਤੇ ਆਊਟ ਹੋਏ ਉਹ ਓਵਰ ਦੀ ਸੱਤਵੀਂ ਗੇਂਦ ਸੀ।

ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਇਸ 'ਤੇ ਨਾ ਤਾਂ ਅੰਪਾਇਰ ਦਾ ਧਿਆਨ ਗਿਆ ਅਤੇ ਨਾ ਹੀ ਕਿਸੇ ਵੀ ਮੈਚ ਅਧਿਕਾਰੀ ਦਾ। ਕਲਿੰਗਰ ਦੇ ਆਊਟ ਹੋਣ ਦੇ ਬਾਅਦ ਰੀਪਲੇ 'ਚ ਸਾਫ ਦੇਖਿਆ ਜਾ ਸਕਦਾ ਸੀ ਕਿ ਕਲਿੰਗਰ ਓਵਰ ਦੀ ਸੱਤਵੀਂ ਗੇਂਦ 'ਤੇ ਆਊਟ ਹੋਏ ਜਿਹੜੀ ਖੇਡ ਦੇ ਖਿਲਾਫ਼ ਸੀ ਕਿਉਂਕਿ ਕ੍ਰਿਕਟ ਵਿਚ ਸਿਰਫ਼ ਛੇ ਗੇਂਦਾਂ ਦਾ ਓਵਰ ਹੁੰਦਾ ਹੈ।

bbl ਆਸਟ੍ਰੇਲੀਆ: ਬੱਲੇਬਾਜ ਓਵਰ ਦੀ ਸੱਤਵੀਂ ਬਾਲ 'ਤੇ ਹੋਇਆ ਆਊਟ, ਅੰਪਾਇਰ ਸਮੇਤ ਸਾਰੇ ਹੱਕੇ-ਬੱਕੇ!!!

ਘਟਨਾ ਤੋਂ ਬਾਅਦ ਕਮੈਂਟਰੇਟਰ ਪੂਰੀ ਤਰ੍ਹਾਂ ਨਾਲ ਹੈਰਾਨ ਨਜ਼ਰ ਆ ਰਹੇ ਸਨ। ਕਮੈਂਟਰੇਟਰ ਇਸ ਗੱਲ ਨੂੰ ਸਮਝ ਨਹੀਂ ਪਾ ਰਹੇ ਸਨ ਕਿ ਆਖਰ ਮੈਦਾਨ 'ਤੇ ਮੌਜੂਦ ਅੰਪਾਇਰ ਏਨੇ ਵੱਡੀ ਭੁੱਲ ਕਿਵੇਂ ਕਰ ਸਕਦੇ ਹਨ।

-PTC News

Related Post