ਮਾਂ ਤਾਂ ਮਾਂ ਹੀ ਹੁੰਦੀ ਹੈ ! ਆਪ੍ਰੇਸ਼ਨ ਦੌਰਾਨ ਮਾਂ ਨਾਲ ਚਿੰਬੜਿਆ ਰਿਹਾ ਭਾਲੂ ਦਾ ਬੱਚਾ

By  Shanker Badra January 7th 2020 08:47 PM

ਮਾਂ ਤਾਂ ਮਾਂ ਹੀ ਹੁੰਦੀ ਹੈ ! ਆਪ੍ਰੇਸ਼ਨ ਦੌਰਾਨ ਮਾਂ ਨਾਲ ਚਿੰਬੜਿਆ ਰਿਹਾ ਭਾਲੂ ਦਾ ਬੱਚਾ:ਮੈਲਬਰਨ : ਆਸਟ੍ਰੇਲੀਆ ਦੇ ਜੰਗਲਾਂ ‘ਚ ਇਨ੍ਹੀਂ ਦਿਨੀਂ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਹੈ। ਹੁਣ ਤੱਕ 50 ਕਰੋੜ ਜਾਨਵਰ ਇਸ ਅੱਗ ਦੀ ਚਪੇਟ ‘ਚ ਆ ਚੁੱਕੇ ਹਨ, ਜਿਨ੍ਹਾਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤੇ ਉਹਨਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਦਹਿਲ ਰਿਹਾ ਹੈ।ਅਜਿਹੀਆਂ ਹੀ ਦਿਲ ਨੂੰ ਭਾਵੁਕ ਕਰਨ ਵਾਲੀਆਂ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ।

Australia forests Fire , Baby Koala Sticking mother during operation ਮਾਂ ਤਾਂ ਮਾਂ ਹੀ ਹੁੰਦੀ ਹੈ !  ਆਪ੍ਰੇਸ਼ਨ ਦੌਰਾਨ ਮਾਂ ਨਾਲ ਚਿੰਬੜਿਆ ਰਿਹਾ ਭਾਲੂ ਦਾ ਬੱਚਾ

ਇਸ ਅੱਗ 'ਚ ਇੱਕ ਕੋਆਲਾ (ਛੋਟੇ ਕਿਸਮ ਦਾ ਭਾਲੂ) ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਜਿਸ ਤੋਂ ਬਾਅਦ ਕੋਆਲਾ ਨੂੰ ਬਚਾਉਣ ਲਈ ਆਈ ਟੀਮ ਛੇਤੀ ਹੀ ਉਸ ਨੂੰ ਹਸਪਤਾਲ ਲੈ ਆਈ। ਉੱਥੇ ਉਸ ਦੀ ਸਰਜਰੀ ਕੀਤੀ ਗਈ ਪਰ ਮਾਂ ਦੀ ਅਜਿਹੀ ਹਾਲਤ ਵੇਖ ਕੇ ਉਸ ਦਾ ਬੱਚਾ ਖੁਦ ਨੂੰ ਨਹੀਂ ਰੋਕ ਸਕਿਆ ਅਤੇ ਉਹ ਪੂਰਾ ਸਮਾਂ ਆਪਣੀ ਮਾਂ ਨਾਲ ਚਿੰਬੜਿਆ ਰਿਹਾ। ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਬੱਚੇ ਨੇ ਆਪਣੀ ਮਾਂ ਨੂੰ ਨਹੀਂ ਛੱਡਿਆ।

Australia forests Fire , Baby Koala Sticking mother during operation ਮਾਂ ਤਾਂ ਮਾਂ ਹੀ ਹੁੰਦੀ ਹੈ !  ਆਪ੍ਰੇਸ਼ਨ ਦੌਰਾਨ ਮਾਂ ਨਾਲ ਚਿੰਬੜਿਆ ਰਿਹਾ ਭਾਲੂ ਦਾ ਬੱਚਾ

ਦਰਅਸਲ 'ਚ ਕੋਆਲਾ ਅੱਗ ਤੋਂ ਬਚਣ ਲਈ ਭੱਜਦੀ ਹੋਈ ਸੜਕ ਪਾਰ ਕਰ ਰਹੀ ਸੀ। ਉਸ ਦੌਰਾਨ ਕਿਸੇ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਕੋਆਲਾ ਜ਼ਖਮੀ ਹੋ ਗਈ ਸੀ। ਇਸ ਦੌਰਾਨ ਉਸਦਾ ਬੱਚਾ ਵੀ ਉਸ ਦੇ ਨਾਲ ਸੀ, ਪਰ ਉਸ ਨੂੰ ਕੁੱਝ ਨਹੀਂ ਹੋਇਆ ਸੀ।ਆਸਟ੍ਰੇਲੀਆ ਦੇ ਜੀਵ ਰੱਖਿਅਕਾਂ ਨੇ ਮਾਂ ਕੋਆਲਾ ਦਾ ਨਾਂ ਲਿਜੀ ਅਤੇ ਬੱਚੇ ਦਾ ਨਾਮ ਫੈਂਟਮ ਰੱਖਿਆ ਹੈ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਲਿਜੀ ਦੇ ਫੇਫੜੇ ਵਿਚ ਇਨਫੈਕਸ਼ਨ ਅਤੇ ਚਿਹਰੇ 'ਤੇ ਸੱਟ ਸੀ।

Australia forests Fire , Baby Koala Sticking mother during operation ਮਾਂ ਤਾਂ ਮਾਂ ਹੀ ਹੁੰਦੀ ਹੈ !  ਆਪ੍ਰੇਸ਼ਨ ਦੌਰਾਨ ਮਾਂ ਨਾਲ ਚਿੰਬੜਿਆ ਰਿਹਾ ਭਾਲੂ ਦਾ ਬੱਚਾ

ਦੱਸ ਦਈਏ ਕਿ ਜੰਗਲਾਂ ‘ਚ ਲੱਗੀ ਅੱਗ ਕਰਕੇ ਕਈ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਨਿਵਾਸੀਆਂ ਤੇ ਸੈਲਾਨੀਆਂ ਨੂੰ ਕਿਤੇ ਸੁਰੱਖਿਅਤ ਥਾਂਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਇਹ ਕਦਮ ਅਜਿਹੇ ਸਮੇਂ ‘ਚ ਚੁੱਕਿਆ ਗਿਆ ਹੈ ਜਦੋਂ ਸ਼ਨੀਵਾਰ ਤੱਕ ਅੱਗ ਫੈਲਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ। ਇਸ ਅੱਗ ‘ਚ ਅੱਠ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਤੇ ਛੁੱਟੀਆਂ ਮਨਾਉਣ ਪਹੁੰਚੇ ਕਈ ਲੋਕ ਉੱਥੇ ਹੀ ਫਸ ਗਏ ਹਨ।

-PTCNews

Related Post