ਵੀਜ਼ੇ ਲਈ ਕੀਤਾ ਹੈ ਅਪਲਾਈ ਤਾਂ ਫੇਸਬੁੱਕ ਅਕਾਊਂਟ ਬਾਰੇ ਰੱਖੋ ਇਹ ਧਿਆਨ! 

By  Joshi November 21st 2017 06:42 PM -- Updated: November 21st 2017 06:52 PM

Australia visa social media rule: ਸੋਸ਼ਲ ਨੈਟਵਰਕਿੰਗ ਸਾਈਟਜ਼ 'ਤੇ ਪੋਸਟ ਸ਼ੇਅਰ ਕਰਨਾ ਹੁਣ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ, ਖਾਸ ਕਰ ਜੇਕਰ ਤੁਸੀਂ ਵੀਜ਼ਾ ਅਪਲਾਈ ਕੀਤਾ ਹੈ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇਕਰ ਫੇਸਬੁੱਕ 'ਤੇ ਕਿਸੇ ਵੀ ਤਰ੍ਹਾਂ ਦੀ ਗਲਤ ਸਮੱਗਰੀ ਸ਼ੇਅਰ ਕੀਤੀ ਜਿਹਨਾਂ 'ਚ ਨਫਰਤ ਭਰੇ ਮੈਸੇਜ, ਧਮਕੀਆਂ ਅਤੇ ਹੋਰ ਵਿਤਕਰੇ ਨਾਲ ਸੰਬੰਧਤ ਪੋਸਟਾਂ ਸ਼ਾਮਿਲ ਹਨ, ਤਾਂ ਤੁਹਾਡਾ ਵੀਜ਼ਾ ਰੱਦ ਹੋ ਸਕਦਾ ਹੈ।

Australia visa social media rule: ਵੀਜ਼ੇ ਲਈ ਕੀਤਾ ਹੈ ਅਪਲਾਈ ਤਾਂ ਫੇਸਬੁੱਕ ਅਕਾਊਂਟ ਬਾਰੇ ਰੱਖੋ ਇਹ ਧਿਆਨ! ਦੱਸਣਯੋਗ ਹੈ ਕਿ ਆਸਟ੍ਰੇਲੀਆ 'ਚ ਪ੍ਰਵਾਸੀਆਂ ਲਈ ਪੱਕੇ ਹੋਣ ਦਾ ਕੰਮ ਦਿਨ ਬ ਦਿਨ ਔਖਾ ਹੁੰਦਾ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਜੇਕਰ ਜੁਲਾਈ 2016 ਤੋਂ ਲੈ ਕੇ ਅਪ੍ਰੈਲ 2017 ਤੱਕ ਦਾ ਡਾਟਾ ਦੇਖਿਆ ਜਾਵੇ ਤਾਂ ਕਈ ਕਾਰਨਾਂ ਕਰਕੇ ਤਕਰੀਬਨ ਅੱਧਾ ਲੱਖ ਭਾਵ 47,000 ਦੇ ਕਰੀਬ ਵੀਜ਼ੇ ਰੱਦ ਹੋਣ ਦੀ ਖਬਰ ਹੈ।

Australia visa social media rule: ਵੀਜ਼ੇ ਲਈ ਕੀਤਾ ਹੈ ਅਪਲਾਈ ਤਾਂ ਫੇਸਬੁੱਕ ਅਕਾਊਂਟ ਬਾਰੇ ਰੱਖੋ ਇਹ ਧਿਆਨ! ਸਿਰਫ ਪੱਕੇ ਹੋਣਾ ਜਾਂ ਸਟੱਡੀ ਵੀਜ਼ਾ ਹੀ ਨਹੀਂ, ਸਗੋਂ ਇਹ ਨਿਯਮ ਵਿਜ਼ਟਰ ਵੀਜ਼ਾ ਜਾਂ ਵੈਸੇ ਘੁੰਮਣ ਫਿਰਨ ਆਏ ਲੋਕਾਂ 'ਤੇ ਵੀ ਲਾਗੂ ਹੁੰਦਾ ਹੈ।

—PTC News

Related Post