ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, 'ਫ਼ਾਸਟ ਟ੍ਰੈਕ' ਰਾਹੀਂ ਲੱਗਣ ਜਾ ਰਹੇ ਹਨ ਵੀਜ਼ੇ

By  Panesar Harinder September 3rd 2020 02:25 PM -- Updated: November 17th 2020 04:33 PM

ਸਿਡਨੀ - ਕੋਰੋਨਾ ਮਹਾਮਾਰੀ ਕਾਰਨ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਲੰਮਾ ਗ੍ਰਹਿਣ ਲੱਗਿਆ ਦਿਖਾਈ ਦੇ ਰਿਹਾ ਸੀ, ਪਰ ਇਸੇ ਦੌਰਾਨ ਆਸਟ੍ਰੇਲੀਆ ਜਾਣ ਦੇ ਚਾਹਵਾਨ ਲੋਕਾਂ ਲਈ ਇੱਕ ਚੰਗੀ ਖ਼ਬਰ ਆਈ ਹੈ। ਆਸਟ੍ਰੇਲੀਆ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨਵੀਆਂ ਹਿਦਾਇਤਾਂ ਅਧੀਨ ਨਰਸਾਂ, ਡਾਕਟਰਾਂ, ਸਾਫਟਵੇਅਰ ਇੰਜੀਨੀਅਰਾਂ ਵਰਗੇ ਆਰਜ਼ੀ ਵੀਜ਼ਾ ਧਾਰਕਾਂ, ਜਿਨ੍ਹਾਂ ਦੇ ਵੀਜ਼ੇ ਕੋਰੋਨਾਵਾਇਰਸ ਕਾਰਨ ਲੱਗੀਆਂ ਯਾਤਰਾਵਾਂ ਸਬੰਧੀ ਲੱਗਾਈਆਂ ਗਈਆਂ ਪਾਬੰਧੀਆਂ ਤਹਿਤ ਰੱਦ ਕਰ ਦਿੱਤੇ ਗਏ ਸਨ, ਉਨ੍ਹਾਂ ਲਈ ਅਜਿਹੀਆਂ ਸੁਵਿਧਾਵਾਂ ਅਤੇ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਵੀਜ਼ੇ ਫਾਸਟ ਟ੍ਰੈਕ ਰਾਹੀਂ ਲਗਾ ਕੇ ਮੁੜ ਤੋਂ ਉਨ੍ਹਾਂ ਨੂੰ ਆਸਟ੍ਰੇਲੀਆ ਬੁਲਾਇਆ ਜਾ ਸਕੇਗਾ।

Australian Immigration Fast track visa

ਆਸਟ੍ਰੇਲੀਆ ਜਾਣ ਵਾਲੇ ਅਜਿਹੇ ਯਾਤਰੀਆਂ ਲਈ ਜ਼ਰੂਰੀ ਹੋਵੇਗਾ ਕਿ ਉਹ ਆਸਟ੍ਰੇਲੀਆ ਪਹੁੰਚਣ 'ਤੇ ਆਪਣੇ ਖਰਚੇ ਉੱਤੇ 14 ਦਿਨ੍ਹਾਂ ਦਾ ਇਕਾਂਤਵਾਸ ਜ਼ਰੂਰ ਕਰਨ। ਇਨ੍ਹਾਂ ਸ਼੍ਰੇਣੀਆਂ ਵਿੱਚ ਪਹਿਲਾਂ ਵਾਲੀ ਸਰਕਾਰੀ ਸੂਚੀ ਤਾਂ ਜਾਰੀ ਰਹੇਗੀ ਹੀ, ਨਾਲ ਹੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਂ ਐਮ.ਡੀ., ਉਸਾਰੀ ਸਬੰਧੀ ਪ੍ਰਾਜੈਕਟ ਮੈਨੇਜਰ, ਮਕੈਨੀਕਲ ਇੰਜਨੀਅਰ, ਜਨਰਲ ਪ੍ਰੈਕਟਿਸ਼ਨਰ, ਆਰ.ਐਮ.ਓ. (Resident Medical Officer), ਸਾਈਕੈਟਰਿਸਟ, ਮੈਡੀਕਲ ਪ੍ਰੈਕਟਿਸ਼ਨਰ, ਮਿਡ ਵਾਈਵਜ਼, ਰਜਿਸਟਰਡ ਨਰਸਾਂ (ਏਜਡ ਕੇਅਰ), ਰਜਿਸਟਰਡ ਨਰਸਾਂ (ਐਮਰਜੈਂਸੀ ਅਤੇ ਨਾਜ਼ੁਕ ਸਥਿਤੀਆਂ ਲਈ), ਰਜਿਸਟਰਡ ਨਰਸਾਂ (ਮੈਡੀਕਲ), ਰਜਿਸਟਰਡ ਨਰਸਾਂ (ਦਿਮਾਗੀ ਸਿਹਤ), ਰਜਿਸਟਰਡ ਨਰਸਾਂ (Perioperative), ਰਜਿਸਟਰਡ ਨਰਸਾਂ (ਐਨ.ਈ.ਸੀ.), ਡਿਵੈਲਪਰ ਪ੍ਰੋਗਰਾਮਰ, ਸਾਫਟਵੇਅਰ ਇੰਜਨੀਅਰ ਅਤੇ ਮੈਂਟਿਨੈਂਸ ਪਲਾਨਰ ਆਦਿ ਵੀ ਸ਼ਾਮਿਲ ਹਨ, ਨੂੰ ਪਹਿਲ ਦੇ ਆਧਾਰ 'ਤੇ ਮਹੱਤਵ ਦਿੱਤਾ ਜਾ ਸਕਦਾ ਹੈ।

Australian Immigration Fast track visa

ਆਸਟ੍ਰੇਲੀਅਨ ਇਮੀਗ੍ਰੇਸ਼ਨ ਮੰਤਰੀ ਐਲਨ ਟੁਡੇਜ ਨੇ ਕਿਹਾ ਕਿ ਇਸ ਟੀਚੇ ਲਈ ਦਿੱਤੀਆਂ ਛੋਟਾਂ ਦੇਸ਼ ਦੀ ਸਿਹਤ ਅਤੇ ਮਹਾਮਾਰੀ ਤੋਂ ਆਰਥਿਕ ਸਿਹਤਯਾਬੀ ਵਿੱਚ ਮਦਦ ਕਰਨਗੀਆਂ। ਉਹਨਾਂ ਕਿਹਾ, 'ਸਾਡੀ ਤਰਜੀਹ ਆਸਟ੍ਰੇਲੀਆ ਦੇ ਲੋਕਾਂ ਨੂੰ ਕੰਮ 'ਤੇ ਵਾਪਸ ਲਿਆਉਣਾ ਹੈ। ਪਰ ਸਾਨੂੰ ਆਰਥਿਕਤਾ ਦੀ ਮੁੜ ਸਥਾਪਤੀ, ਹੁਨਰਮੰਦ ਪ੍ਰਵਾਸੀਆਂ ਦੀ ਮਦਦ ਅਤੇ ਵਾਇਰਸ ਵਿਰੁੱਧ ਲੜਾਈ ਵਿੱਚ ਮਦਦ ਲਈ ਪ੍ਰਮੁੱਖ ਸਿਹਤ ਕਰਮਚਾਰੀਆਂ ਦੀ ਵੀ ਲੋੜ ਹੈ।'

Australian Immigration Fast track visa

ਆਸਟ੍ਰੇਲੀਅਨ ਸਰਕਾਰ ਦੇ ਇਸ ਐਲਾਨ ਨੇ ਲੱਖਾਂ ਲੋਕਾਂ ਨੂੰ ਇੱਕ ਉਮੀਦ ਦੀ ਕਿਰਨ ਦਿਖਾਈ ਹੈ, ਅਤੇ ਇਨ੍ਹਾਂ ਵਿੱਚ ਵੱਡੀ ਗਿਣਤੀ 'ਚ ਭਾਰਤੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕੋਰੋਨਾ ਮਹਾਮਾਰੀ ਕਾਰਨ ਆਪਣਾ ਆਸਟ੍ਰੇਲੀਆ ਜਾ ਕੇ ਵੱਸਣ ਦਾ ਭਵਿੱਖ ਡਾਵਾਂ-ਡੋਲ ਹੁੰਦਾ ਮਹਿਸੂਸ ਹੋ ਰਿਹਾ ਸੀ। ਆਸ ਹੈ ਕਿ ਹੌਲੀ ਹੌਲੀ ਹੋਰਨਾਂ ਦੇਸ਼ਾਂ ਵੱਲੋਂ ਵੀ ਪ੍ਰਵਾਸੀਆਂ ਲਈ ਨਵੀਆਂ ਤੇ ਹਿਤਕਾਰੀ ਯੋਜਨਾਵਾਂ ਸਾਹਮਣੇ ਲਿਆਂਦੀਆਂ ਜਾਣਗੀਆਂ।

Related Post